Monday, July 14, 2025
Breaking News

ਨੈਸ਼ਨਲ ਥੀਏਟਰ ਫੈਸਟੀਵਲ ਦੇ ਪਹਿਲੇ ਦਿਨ ਖੇਡਿਆ ਨਾਟਕ “ਬੜੇ ਭਾਈ ਸਾਹਿਬ”

ਅੰਮ੍ਰਿਤਸਰ, 11 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਇੰਡੀਅਨ ਅਕੈਡਮੀ ਆਫ ਫਾਈਨ ਆਰਟ ਵਲੋਂ ਨੋਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੇ PPN1103201813ਸਹਿਯੋਗ ਨਾਲ 7 ਰੋਜਾ ਨੈਸ਼ਨਲ ਥੀਏਟਰ ਫੈਸਟੀਵਲ ਦੇ ਪਹਿਲੇ ਦਿਨ ਆਰਟ ਗੈਲਰੀ ਦੇ ਸਰਦਾਰ ਧਰਮ ਸਿੰਘ ਇੰਜਨੀਅਰ ਆਡੀਟੋਰੀਅਮ ਵਿਖੇ ਦਿਸ਼ਾ ਗਰੁੱਪ ਆਫ ਵਿਜ਼ੂਅਲ ਤੇ ਪਰਫੋਰਮਿੰਗ ਆਰਟ ਦਿੱਲੀ ਵਲੋਂ ਹਿੰਦੀ ਨਾਟਕ `ਬੜੇ ਭਾਈ ਸਾਹਿਬ` ਪੇਸ਼ ਕੀਤਾ ਗਿਆ।ਉਘੇੇ ਲੇਖਕ ਮੁਨਸ਼ੀ ਪ੍ਰੇਮ ਚੰਦ ਹਨ ਅਤੇ ਨਿਰਦੇਸ਼ਕ ਡਾਕਟਰ ਸਤਿਆ ਪ੍ਰਕਾਸ਼ ਦੇ ਨਾਟਕ ਦਾ ਉਦਘਾਟਨ ਆਰਟ ਗੈਲਰੀ ਦੇ ਚੇਅਰਮੈਨ ਸਰਦਾਰ ਰਾਜਿੰਦਰ ਮੋਹਨ ਸਿੰਘ ਛੀਨਾ ਨੇ ਕੀਤਾ।ਪ੍ਰਧਾਨ ਸ਼ਿਵਦੇਵ ਸਿੰਘ ਨੇ ਮੁੱਖ ਮਹਿਮਾਨ ਤੇ ਹੋਰ ਸ਼ਖਸ਼ੀਅਤਾਂ ਦਾ ਸਵਾਗਤ ਕੀਤਾ।`ਬੜੇ ਭਾਈ ਸਾਹਿਬ” ਨਾਟਕ  ਸਮਾਜ ਵਿਚ ਸਮਾਪਤ ਹੋ ਰਹੇ ਜਿੰਮੇਵਾਰੀ ਦੇ  ਅਹਿਸਾਸ ਨੂੰ ਜਿੰਦਾ ਕਰਨ ਦੀ ਇਕ ਮਿਸਾਲ ਪੇਸ਼ ਕੀਤੀ ਗਈ ਹੈ।ਨਾਟਕ ਦੀ ਕਾਹਣੀ ਵਿੱਚ ਦਰਸਾਇਆ ਗਿਆ ਹੈ ਕਿ ਇੱਕ ਵੱਡਾ ਭਰਾ ਛੋਟੀ ਉਮਰ ਵਿੱਚ ਆਪਣੇ ਛੋਟੇ ਭਰਾ ਦੀਆਂ ਜਿੰਮੇਦਾਰੀਆਂ ਨੂੰ ਨਿਭਾਉਂਦਾ ਹੈ।PPN1103201814ਨਾਟਕ ਸਿੱਖਿਆ ਦਿੰਦਾ ਹੈ ਕਿ ਆਦਮੀ ਕੰਮ ਨਾਲ ਵੱਡਾ ਹੁੰਦਾ ਹੈ, ਉਮਰ ਨਾਲ ਨਹੀਂ।ਵੱਡੇ ਭਰਾ ਦਾ ਰੋਲ ਅਮਿਤ ਕੁਮਾਰ ਦੇ ਬਾਖ਼ੂਬੀ ਨਾਲ ਨਿਭਾਇਆ ਹੈ। ਜਿਸ ਆਰਟ ਗੈਲਰੀ ਦੇ ਜਰਨਲ ਸਕੱਤਰ ਡਾਕਟਰ ਅਰਵਿੰਦਰ ਸਿੰਘ ਚਮਕ ਨੇ ਦਸਿਆ ਹੈ ਕਿ ਇਸ ਨਾਟਕ ਦੀ ਟੀਮ ਵਿਚ ਕੁੱਲ 10 ਆਰਟਿਸਟ ਅਤੇ  ਨੈਸ਼ਨਲ ਥਿਏਟਰ ਫੈਸਟੀਵਲ ਦੇ ਕਨਵੀਨਰ ਸੁਭਾਸ਼ ਸ਼ਰਮਾ ਹਨ। ਨਾਟਕ ਨੂੰ ਦੇਖਣ ਲਈ ਭਾਰੀ ਮਾਤਰਾ ਵਿਚ ਅੰਮ੍ਰਿਤਸਰ ਦੇ ਸ਼ਹਿਰੀਆਂ ਤੋਂ ਇਲਾਵਾ  ਸੁਖਪਾਲ ਸਿੰਘ, ਓ.ਪੀ ਵਰਮਾ, ਨਰਿੰਦਰ ਸਿੰਘ, ਕੁਲਵੰਤ ਸਿੰਘ ਗਿੱਲ, ਮੈਡਮ ਰਵਿੰਦਰ ਢਿੱਲੋਂ, ਡਾਕਟਰ ਪਰਮਿੰਦਰ ਸਿੰਘ ਗਰੋਵਰ ਆਦਿ ਮੌਜੂਦ ਸਨ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply