Friday, July 31, 2026

ਰੋਟਰੀ ਕਲੱਬ ਮਲੇਰਕੋਟਲਾ ਨੇ ਪੰਜਗਰਾਈਆਂ ਸਕੂਲ ਨੂੰ ਦਾਨ ਕੀਤੇ ਬੈਂਚ

ਸੰਦੌੜ੍ਹ 16 ਮਾਰਚ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਰੋਟਰੀ ਕਲੱਬ ਮਿਡ ਟਾਊਨ ਮਲੇਰਕੋਟਲਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਫਤਿਹਗੜ੍ਹ PPN1603201807ਪੰਜਗਰਾਈਆਂ ਨੂੰ ਬੱਚਿਆਂ ਦੇ ਬੈਠਣ ਲਈ 20 ਬੈਂਚ ਦਾਨ ਕਰਕੇ ਬੱਚਿਆਂ ਦੀ ਭਲਾਈ ਲਈ ਚੰਗਾ ਕਾਰਜ ਕੀਤਾ ਗਿਆ ਹੈ।ਸਕੂਲ ਮੁੱਖੀ ਮੈਡਮ ਅਮਰਜੀਤ  ਕੌਰ ਨੇ ਦੱਸਿਆ ਕਿ ਕਲੱਬ ਵੱਲੋਂ ਇਹ ਕਾਰਜ ਸਕੂਲ ਅਧਿਆਪਕ ਰਾਜੇਸ਼ ਰਿਖੀ ਦੀ ਪ੍ਰੇਰਨਾ ਸਕਦਾ ਕੀਤਾ ਗਿਆ ਹੈ ਅਤੇ ਪਹਿਲਾ ਸਾਰੇ ਬੱਚਿਆਂ ਨੂੰ ਸਕੂਲ ਬੈਗ, ਕੋਟੀਆਂ, ਸਟੇਸ਼ਨਰੀ ਅਤੇ ਹੁਣ ਕਰੀਬ 25 ਹਜ਼ਾਰ ਦੀ ਲਾਗਤ ਵਾਲੇ 20 ਬੈਂਚ ਦਾਨ ਕੀਤੇ ਗਏ ਹਨ।ਇਸ ਸਮਾਗਮ ਮੌਕੇ ਸਕੂਲ ਵੱਲੋਂ ਕਲੱਬ ਦੀ ਸਮੁੱਚੀ ਟੀਮ ਅਤੇ ਸ੍ਰੀ.ਬੀ.ਐਸ ਪੰਨੂ ਨੂੰ ਸਨਮਾਨਿਤ ਕੀਤਾ ਗਿਆ।ੇ ਕਲੱਬ ਵੱਲੋਂ ਬੱਚਿਆਂ ਨੂੰ ਫਰੂਟ ਤੇ ਬਿਸਕੁੱਟ ਵੀ ਵੰਡੇ ਗਏ।ਇਸ ਸਮਾਗਮ ਮੌਕੇ ਕਲੱਬ ਦੇ ਪ੍ਰਧਾਨ ਮਹਿੰਦਰ ਸਿੰਘ ਪਰੂਥੀ, ਬੀ.ਐਸ ਪੰਨੂ, ਸਰਪੰਚ ਗੁਰਵਿੰਦਰ ਸਿੰਘ, ਈਸ਼ਰਪਾਲ ਸਿੰਘ ਪੰਚ, ਰੋਟੇਰੀਅਨ ਸੁਖਪਾਲ ਗਰਗ, ਪਾਰਸ ਜੈਨ, ਮਦਨ ਮੋਹਨ, ਰਾਜ ਕੁਮਾਰ ਜਿੰਦਲ, ਹੰਸ ਰਾਜ, ਅਨਿਲ ਗੋਇਲ, ਸਕੂਲ ਕਮੇਟੀ ਦੇ ਚੇਅਰਮੈਨ ਨਰਿੰਦਰ ਸਿੰਘ, ਸਕੂਲ ਮੁਖੀ ਅਮਰਜੀਤ ਕੌਰ ਬਧੇਸ਼ਾ, ਰਾਜੇਸ਼ ਕੁਮਾਰ ਰਿਖੀ, ਸੁਖਵਿੰਦਰ ਸਿੰਘ, ਬਲਵੀਰ ਸਿੰਘ ਸਮੇਤ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …

Leave a Reply