ਸੰਦੌੜ੍ਹ 16 ਮਾਰਚ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪਿੰਡ ਮੁਬਾਰਿਕਪੁਰ ਚੂੰਘਾ ਵਿਖੇ ਪਿਛਲੇ ਲੰਬੇ ਸਮੇਂ ਤੋਂ ਟੋਭੇ ਦੇ ਪਾਣੀ ਦਾ ਕਬਿਰਸਤਾਨ ਦੇ ਵਿੱਚ
ਆਉਣ ਦੀ ਵੱਡੀ ਸਮੱਸਿਆ ਨੂੰ ਉਸ ਵਕਤ ਨਿਜ਼ਾਤ ਮਿਲੀ ਜਦੋਂ ਮੈਂਬਰ ਪਾਰਲੀਮੈਂਟ ਸੰਗਰੂਰ ਭਗਵੰਤ ਸਿੰਘ ਮਾਨ ਵੱਲੋਂ ਦਿੱਤੀ ਗ੍ਰਾਂਟ ਨਾਲ ਕਬਿਰਸਤਾਨ ਦੀ ਚਾਰ ਦਿਵਾਰੀ ਦਾ ਕੰਮ ਨੇਪਰੇ ਚੜ੍ਹ ਗਿਆ।ਮੁਸਲਿਮ ਵੈਲਫੇਅਰ ਕਲੱਬ ਦੇ ਪ੍ਰਧਾਨ ਮੁਹੰਮਦ ਦਿਲਬਰ ਨੇ ਦੱਸਿਆ ਕਿ ਕਬਿਰਸਤਾਨ ਤੇ ਮੁਸਲਿਮ ਭਾਈਚਾਰੇ ਲਈ ਚਿਰਾਂ ਤੋਂ ਲਟਕ ਰਹੀ ਇਸ ਸਮੱਸਿਆ ਨੂੰ ਐਮ.ਪੀ ਸਾਹਬ ਨੇ ਗ੍ਰਾਂਟ ਦੇ ਕੇ ਦੂਰ ਕਰ ਦਿੱਤਾ ਹੈ ਉਹਨਾਂ ਦੱਸਿਆ ਕਿ ਜਦੋਂ ਟੋਭੇ ਦਾ ਪਾਣੀ ਭਰ ਜਾਂਦਾ ਸੀ ਤਾਂ੍ ਉਹ ਨਾਲ ਲਗਦੇ ਕਬਿਰਸਤਾਨ ਵਿੱਚ ਦਾਖਿਲ ਹੋ ਜਾਂਦਾ ਸੀ।ਜਿਸ ਨਾਲ ਸਾਰਾ ਮੁਸਲਿਮ ਭਾਈਚਾਰਾ ਪ੍ਰੇਸ਼ਾਨ ਸੀ, ਪਰ ਐਮ.ਪੀ ਮਾਨ ਅੱਗੇ ਜਦੋਂ ਇਹ ਸਮੱਸਿਆ ਰੱਖੀ ਗਈ ਤਾਂ ਉਹਨਾਂ ਤੁਰੰਤ ਗ੍ਰਾਂਟ ਜਾਰੀ ਕਰਕੇ ਭਾਈਚਾਰੇ ਦੀ ਮਦਦ ਕੀਤੀ ਜਿਸ ਲਈ ਪਿੰਡ ਦਾ ਸਮੂਹ ਮੁਸਲਿਮ ਭਾਈਚਾਰਾ ਐਮ.ਪੀ ਮਾਨ ਦਾ ਰਿਣੀ ਹੈ।ਇਸ ਮੌਕੇ ਸਰਦਾਰ ਅਲੀ, ਮੁਹੰਮਦ, ਮੁਹੰਮਦ ਸਫੀਕ, ਮੁਹੰਮਦ ਸਫੀ, ਗੁਫਾਰ ਖਾਂ, ਹਾਫਿਜ ਲਿਆਕਤ ਅਲੀ ਸਮੇਤ ਕਈ ਮੈਂਬਰ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media