Sunday, July 26, 2026

ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਬੇਵਕਤੀ ਹੋਈ ਮੌਤ `ਤੇ ਅਫਸੋਸ ਦਾ ਇਜ਼ਹਾਰ

Bhai Gurbaksh Singhਅੰਮ੍ਰਿਤਸਰ, 21 ਮਾਰਚ (ਪੰਜਾਬ ਪੋਸਟ ਬਿਊਰੋ) – ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਇਸ ਬੇਵਕਤੀ ਹੋਈ ਮੌਤ `ਤੇ ਅਫਸੋਸ ਦਾ ਇਜ਼ਹਾਰ ਕੀਤਾ ਹੈ।ਉਨਾਂ ਆਖਿਆ ਹੈ ਕਿ ਇਸ ਸੰਘਰਸ਼ੀ ਯੋਧੇ ਦਾ ਘਾਟਾ ਕਦੀ ਵੀ ਪੂਰਾ ਹੋਣ ਵਾਲਾ ਨਹੀਂ।ਗੁਰਮਤਿ ਅਨੁਸਾਰ ਮੌਤ ਦਾ ਕੋਈ ਸਥਾਨ ਨਿਰਧਾਰਿਤ ਨਹੀ, ਪਰ ਇਸ ਪਿਛੇ ਉਸਦੀਆਂ ਪੰਥ ਦਰਦੀ ਭਾਵਨਾਵਾਂ ਜ਼ਾਹਰ ਹੁੰਦੀਆਂ ਹਨ।ਗੁਰਬਖਸ਼ ਸਿੰਘ ਨੇ ਸਮੇਂ-ਸਮੇਂ ਭੁੱਖ ਹੜਤਾਲਾਂ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਵਾਜ਼ ਉਠਾਈ ਅਤੇ ਲੰਮੇ ਸੰਘਰਸ਼ ਵਿੱਢੇ।ਜਿਸ ਨਾਲ ਲੰਮੇ ਸਮੇਂ ਤੋਂ ਜੇਲਾਂ ਵਿੱਚ ਕੈਦ ਬੰਦੀ ਸਿੰਘਾਂ ਨੂੰ ਪੈਰੋਲ `ਤੇ ਰਿਹਾ ਹੋ ਕੇ ਪਰਿਵਾਰਾਂ ਵਿੱਚ ਬੈਠਣਾ ਨਸੀਬ ਹੋਇਆ।ਪਰ ਅੰਨ੍ਹੀ-ਬੋਲੀ ਕੇਂਦਰ ਸਰਕਾਰ ਦੇ ਕੰਨਾਂ ਤੇ ਜੂੰ ਨਾ ਸਰਕੀ ਹੁਣ ਵੀ ਉਹ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਆਪਣਾ ਰੋਸ ਜ਼ਾਹਰ ਕਰਨ ਵਾਸਤੇ ਹੀ ਪਾਣੀ ਦੀ ਟੈਂਕੀ ’ਤੇ ਚੜਿਆ ਜਿਵੇਂ ਕਿ ਹੋਰ ਵੀ ਜਥੇਬੰਦੀਆਂ ਅਜਿਹਾ ਪਹਿਲਾਂ ਵੀ ਕਰ ਚੁੱਕੀਆਂ ਹਨ।ਉਨਾਂਵਕਿਹਾ ਕਿ ਇਸ ਮਾਮਲੇ ਦੀ ਪੂਰੀ ਘੋਖ ਪੜਤਾਲ ਕਰਵਾ ਕੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਪਤਾ ਲਗ ਸਕੇ ਕਿ ਕੀ ਕਾਰਨ ਹਨ ਕਿ ਉਸ ਨੂੰ ਟੈਂਕੀ ਤੋਂ ਛਾਲ ਮਾਰਨ ਵਾਸਤੇ ਮਜ਼ਬੂਰ ਹੋਣਾ ਪਿਆ, ਜਿਸ ਨਾਲ ਉਸ ਦੀ ਮੌਤ ਹੋਈ?
ਜਥੇਦਾਰ ਨੇ ਕਿਹਾ ਕਿ ਗੁਰਬਖਸ਼ ਸਿੰਘ ਦੀ ਬੇਵਕਤੀ ਮੌਤ ਅਜ਼ਾਈਂ ਨਹੀ ਜਾਣ ਦਿੱਤੀ ਜਾਵੇਗੀ।ਸਮੁੱਚੀ ਕੌਮ, ਸਮੁੱਚੀਆਂ ਧਾਰਮਿਕ ਅਤੇ ਸਿਆਸੀ ਜਥੇਬੰਦੀਆਂ ਇਕਜੁੱਟ ਹੋ ਕਿ ਕੇਂਦਰ ਅਤੇ ਸਥਾਨਕ ਸਰਕਾਰਾਂ ਉੱਪਰ ਦਬਾਅ ਬਣਾ ਕੇ ਕਾਨੂੰਨੀ ਤੋਰ `ਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਉਪਰਾਲਾ ਕਰਨ।ਉਘੇ ਵਕੀਲ ਵੀ ਇਸ ਦੇ ਵਿੱਚ ਆਪਣਾ ਵੱਡਮੁਲਾ ਯੋਗਦਾਨ ਪਾਉਣ ਤਾਂ ਜੋ ਭਾਈ ਗੁਰਬਖਸ਼ ਸਿੰਘ ਖਾਲਸਾ ਵਲੋਂ ਇਸ ਵਿੱਢੇ ਸੰਘਰਸ਼ ਨੂੰ ਕਿਸੇ ਮੁਕਾਮ `ਤੇ ਲਿਜਾਇਆ ਜਾ ਸਕੇ।ਜੇ ਫਿਰ ਵੀ ਅੰਨੀ-ਬੋਲੀ ਕੇਂਦਰ ਸਰਕਾਰ ਜਾਂ ਸਥਾਨਕ ਸਰਕਾਰ ਸਿੱਖਾਂ ਨੂੰ ਇਨਸਾਫ ਨਹੀ ਦੇਵੇਗੀ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਹਿਣਨੁਮਾਈ ਹੇਠ ਤਿੱਖਾ ਸੰਘਰਸ਼ ਆਰੰਭਿਆ ਜਾਵੇਗਾ।ਸੁਮੁੱਚੀ ਕੌਮ ਇਸ ਦੁੱਖ ਦੀ ਘੜੀ ਜੁਝਾਰੂ ਯੋਧੇ ਦੇ ਪਰਿਵਾਰ ਨਾਲ ਖੜੀ ਹੈ। 

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply