ਜੰਡਿਆਲਾ ਗੁਰੁ, 22 ਮਾਰਚ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਸਾਂਝਾ ਅਧਿਆਪਕ ਮੋਰਚਾ ਪੰਜਾਬ ਵਲੋਂ ਨਵੀਂ ਸਿੱਖਿਆ ਨੀਤੀ ਨੂੰ ਰੱਦ ਕਰਵਾਉਣਾ, ਅਧਿਆਪਕਾਂ ਦੀਆਂ ਤਨਖਾਹਾਂ `ਚ ਕਟੌਤੀ ਨੂੰ ਰੁਕਵਾਉਣਾ, 800 ਸਕੂਲਾਂ ਨੂੰ ਬੰਦ ਕਰਨ ਦਾ ਫੈ਼ਸਲਾ ਵਾਪਸ ਕਰਵਾਉਣਾ, ਰੈਸ਼ਨੇਲਾਈਜਸ਼ਨ ਦੀ ਆੜ `ਚ ਅਸਾਮੀਆਂ ਘਟਾਉਣੋ ਰੁਕਵਾਉਣਾ, ਬਦਲੀਆਂ ਕਰਵਾਉਣਾ, ਬਲਾਕਾਂ ਦੀਆਂ ਗਲਤ ਪ੍ਰਪੋਜਲਾਂ ਰੱਦ ਕਰਵਾਉਣੀਆ, ਪੁਰਾਣੀ ਪੈੱਨਸ਼ਨ ਸਕੀਮ ਬਹਾਲ ਕਰਾਉਣੀ, ਹਰ ਤਰੵਾਂ ਦੀਆਂ ਪ੍ਰਮੋਸ਼ਨਾਂ ਕਰਾਉਣੀਆ, ਸਮੂਹ ਠੇਕਾ ਅਧਾਰਿਤ ਅਧਿਆਪਕਾਂ ਨੂੰ ਰੈਗੂਲਰ ਕਰਾਉਣਾ, ਪੇਅ ਕਮਿਸ਼ਨ ਦੀ ਰਿਪੋਰਟ ਤੇ ਡੀ.ਏ ਦੀਆਂ ਕਿਸ਼ਤਾਂ ਲਾਗੂ ਕਰਾਉਣ ਸਮੇਤ ਕਈ ਹੋਰ ਮੰਗਾਂ ਨੂੰ ਮਨਵਾਉਣਾ ਸ਼ਾਮਲ ਹੈ, ਲਈ 25 ਮਾਰਚ (ਐਤਵਾਰ) ਨੂੰ 11 ਵਜੇ ਦਾਣਾ ਮੰਡੀ ਜਲੰਧਰ ਬਾਈਪਾਸ ਲੁਧਿਆਣਾ ਵਿਖੇ ਵਿਸ਼ਾਲ ਚਿਤਾਵਨੀ ਰੈਲੀ ਕੱਢੀ ਜਾ ਰਹੀ ਹੈ।ਉਨਾਂ ਨੇ ਸਮੂਹ ਅਧਿਆਪਕ ਵਰਗ ਨੂੰ ਇਸ ਚਿਤਾਵਨੀ ਰੈਲੀ ਵਿੱਚ ਵੱਧ ਚੜ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।ਇਸ ਮੌਕੇ ਸੁੱਖਰਾਜ ਸਿੰਘ ਕਾਹਲੋਂ, ਅਮਨਦੀਪ ਸ਼ਰਮਾ ਮਾਨਸਾ, ਮਲਕੀਤ ਸਿੰਘ ਕੱਦਗਿਲ, ਸੁਰਿੰਦਰ ਸਿੰਘ ਬਾਠ, ਸੁਖਵੰਤ ਸਿੰਘ ਤਰਨ ਤਾਰਨ, ਜਗਮੀਤ ਸਿੰਘ ਬੇਦੀ, ਗੁਰਿੰਦਰ ਸਿੰਘ ਸਿੱਧੂ ਤੇ ਹੀਰਾ ਸਿੰਘ ਪੱਡਾ ਆਦਿ ਮੌਜੂਦ ਸਨ।
Check Also
ਰੈਡ ਕਰਾਸ ਸੁਸਾਇਟੀ ਨੇ ਮਹਿਲਾਵਾਂ ਨੂੰ ਸੈਨੇਟਰੀ ਨੈਪਕਿਨ ਵੰਡੇ ਅਤੇ ਮਾਹਵਾਰੀ ਸਫ਼ਾਈ ਬਾਰੇ ਕੀਤਾ ਜਾਗਰੂਕ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਇਸਤਰੀਆਂ ਨੂੰ ਮਾਹਵਾਰੀ ਦੌਰਾਨ ਸਾਫ਼-ਸਫ਼ਾਈ ਪ੍ਰਤੀ ਜਾਗਰੂਕ ਕਰਨ ਅਤੇ …
Punjab Post Daily Online Newspaper & Print Media