Tuesday, November 24, 2026

ਫਿਲਮੀ ਅਦਾਕਾਰਾ ਰੋਨਿਕਾ ਸਿੰਘ ਸ੍ਰੀ ਹਰਿਮੰਦਰ ਸਾਹਿਬ ਹੋਈ ਨਤਮਸਤਕ

ਅੰਮ੍ਰਿਤਸਰ, 23 ਮਾਰਚ (ਗੁਰਪ੍ਰੀਤ ਸਿੰਘ) – ਪੰਜਾਬੀ ਫਿਲਮ ‘ਰਮਤਾ ਜੋਗੀ’ ਨਾਲ ਪਾਲੀਵੁੱਡ ਵਿੱਚ ਦਸਤਕ ਦੇਣ ਵਾਲੀ ਅਦਾਕਾਰਾ ਰੋਨਿਕਾ ਸਿੰਘ ਅੱਜ PPN2303201808ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ।ਉਨ੍ਹਾਂ ਗੁਰੂ ਘਰ ਮੱਥਾ ਟੇਕਿਆ ਅਤੇ ਪ੍ਰੀਕਰਮਾ ਕੀਤੀ।ਨਤਮਸਤਕ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੋਨਿਕਾ ਸਿੰਘ ਨੇ ਦੱਸਿਆ ਕਿ ‘ਰਮਤਾ ਜੋਗੀ’ ਨਾਲ ਜਲਦ ਹੀ ਪੰਜਾਬੀ ਫਿਲਮਾਂ ਵਿੱਚ ਵਾਪਸੀ ਕਰਰਹੀ ਹੈ, ਜਿਸ ਪਹਿਲਾਂ ਉਹ ਇਕ ਤਾਮਿਲ ਫਿਲਮ ‘ਜਿਪਸੀ’ ਵਿੱਚ ਕੰਮ ਕਰ ਰਹੇ ਹਨ।ਉਨ੍ਹਾਂ ਕਿਹਾ ਅੰਮ੍ਰਿਤਸਰ ਵਿੱਚ ਉਨਾਂ ਦੀ ਇਹ ਤੀਜੀ ਫੇਰੀ ਹੈ ਅਤੇ ਗੁਰੁ ਨਗਰੀ ਆਉਣ `ਤੇ ਉਹ ਸ੍ਰੀ ਹਰਿਮੰਦਰ ਸਾਹਿਬ ਦਰਸ਼ਨਾਂ ਨੂੰ ਲਈ ਜਰੂਰ ਆਉਂਦੀ ਹੈ।ਅਦਾਕਾਰਾ ਰੋਨਿਕਾ ਸਿੰਘ ਜੱਲ੍ਹਿਆਂਵਾਲਾ ਬਾਗ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ ਸ਼੍ਰੀ ਦੁਰਗਿਆਣਾ ਮੰਦਰ ਸੀਸ ਨਿਵਾਇਆ।ਇਥੇ ਉਨਾਂ ਨੂੰ ਕਮੇਟੀ ਪ੍ਰਧਾਨ ਰਮੇਸ਼ ਚੰਦਰ ਸ਼ਰਮਾ ਤੇ ਜਨਰਲ ਸੈਕਟਰੀ ਅਰੁਣ ਖੰਨਾ ਵਲੋਂ ਸ੍ਰੀ ਦੁਰਗਿਆਣਾ ਮੰਦਰ ਦੀ ਤਸਵੀਰ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਹਰੀਸ਼ ਤਨੇਜਾ, ਅਸ਼ੋਕ ਅਰੋੜਾ, ਰਾਜ ਵਧਵਾ, ਯਸ਼ਪਾਲ ਸੂਰੀ, ਨੰਦ ਲਾਲ, ਅਨਿਲ ਸੇਠ ਸਾਬਕਾ ਐਕਸੀਅਨ ਅਤੇ ਰਾਮ ਪ੍ਰਕਾਸ਼ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply