Monday, June 30, 2025
Breaking News

ਜੰਮੂ-ਕਸ਼ਮੀਰ ਦੇ ਮੰਤਰੀ ਨਈਮ ਅਖ਼ਤਰ ਵਫ਼ਦ ਸਮੇਤ ਖ਼ਾਲਸਾ ਕਾਲਜ ਪੁੱਜੇ

PPN2403201808ਅੰਮ੍ਰਿਤਸਰ, 24 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਇਤਿਹਾਸਕ ਉਚ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਵਿਖੇ ਅੱਜ ਨਈਮ ਅਖ਼ਤਰ ਮੰਤਰੀ ਪਬਲਿਕ ਵਰਕਸ ਜੰਮੂ-ਕਸ਼ਮੀਰ ਆਪਣੇ ਵਫ਼ਦ ਸਮੇਤ ਪੁੱਜੇ। ਜਿਨ੍ਹਾਂ ਨੂੰ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਨਿੱਘਾ ਸਵਾਗਤ ਕਰਦਿਆਂ `ਜੀ ਆਇਆ` ਕਿਹਾ। ਇਸ ਮੌਕੇ ਅਖ਼ਤਰ ਨੂੰ ਪ੍ਰਿੰ: ਡਾ. ਮਹਿਲ ਸਿੰਘ ਨੇ ਭਾਈ ਸੁੰਦਰ ਸਿੰਘ ਮਜੀਠਾ ਹਾਲ, ਕਾਲਜ ਲਾਇਬ੍ਰੇਰੀ ਅਤੇ ਕਾਲਜ ਕੈਂਪਸ ਨੂੰ ਵਿਖਾਉਣ ਦੇ ਨਾਲ-ਨਾਲ ਕਾਲਜ ਇਤਿਹਾਸ ਤੋਂ ਵੀ ਜਾਣੂ ਕਰਵਾਇਆ।ਜਿਸ ਨੂੰ ਵੇਖ ਕੇ ਅਖ਼ਤਰ ਨੇ ਕਾਲਜ ਦੇ ਇਮਾਰਤ ਦੀ ਮਨਮੋਹਕ ਇਮਾਰਤ ਅਤੇ ਉਸ ਦੀ ਮੀਨਾਕਾਰੀ ਦੀ ਪ੍ਰਸੰਸਾ ਕਰਦਿਆਂ ਵਿਜ਼ਟਰ ਬੁੱਕ ’ਤੇ ਦੌਰੇ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ।ਇਸ ਮੌਕੇ ਉਨ੍ਹਾਂ ਨਾਲ ਰਜਿਸਟਰਾਰ ਪ੍ਰੋ: ਦਵਿੰਦਰ ਸਿੰਘ ਤੇ ਹੋਰ ਵਫ਼ਦ ਮੈਂਬਰ ਮੌਜ਼ੂਦ ਸਨ। 

Check Also

ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ

ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …

Leave a Reply