ਅੰਮ੍ਰਿਤਸਰ, 24 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਇਤਿਹਾਸਕ ਉਚ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਵਿਖੇ ਅੱਜ ਨਈਮ ਅਖ਼ਤਰ ਮੰਤਰੀ ਪਬਲਿਕ ਵਰਕਸ ਜੰਮੂ-ਕਸ਼ਮੀਰ ਆਪਣੇ ਵਫ਼ਦ ਸਮੇਤ ਪੁੱਜੇ। ਜਿਨ੍ਹਾਂ ਨੂੰ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਨਿੱਘਾ ਸਵਾਗਤ ਕਰਦਿਆਂ `ਜੀ ਆਇਆ` ਕਿਹਾ। ਇਸ ਮੌਕੇ ਅਖ਼ਤਰ ਨੂੰ ਪ੍ਰਿੰ: ਡਾ. ਮਹਿਲ ਸਿੰਘ ਨੇ ਭਾਈ ਸੁੰਦਰ ਸਿੰਘ ਮਜੀਠਾ ਹਾਲ, ਕਾਲਜ ਲਾਇਬ੍ਰੇਰੀ ਅਤੇ ਕਾਲਜ ਕੈਂਪਸ ਨੂੰ ਵਿਖਾਉਣ ਦੇ ਨਾਲ-ਨਾਲ ਕਾਲਜ ਇਤਿਹਾਸ ਤੋਂ ਵੀ ਜਾਣੂ ਕਰਵਾਇਆ।ਜਿਸ ਨੂੰ ਵੇਖ ਕੇ ਅਖ਼ਤਰ ਨੇ ਕਾਲਜ ਦੇ ਇਮਾਰਤ ਦੀ ਮਨਮੋਹਕ ਇਮਾਰਤ ਅਤੇ ਉਸ ਦੀ ਮੀਨਾਕਾਰੀ ਦੀ ਪ੍ਰਸੰਸਾ ਕਰਦਿਆਂ ਵਿਜ਼ਟਰ ਬੁੱਕ ’ਤੇ ਦੌਰੇ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ।ਇਸ ਮੌਕੇ ਉਨ੍ਹਾਂ ਨਾਲ ਰਜਿਸਟਰਾਰ ਪ੍ਰੋ: ਦਵਿੰਦਰ ਸਿੰਘ ਤੇ ਹੋਰ ਵਫ਼ਦ ਮੈਂਬਰ ਮੌਜ਼ੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …