Monday, June 8, 2026

ਬੇਟੀ ਬਚਾਓ, ਬੇਟੀ ਪੜਾਓ ਮੁਹਿੰਮ ਤਹਿਤ 80 ਹਜ਼ਾਰ ਨੋਜਵਾਨਾਂ ਨੂੰ ਕੀਤਾ ਜਾਗਰੂਕ – ਮੱਟੂ

Mattuਪਠਾਨਕੋਟ, 31 ਮਾਰਚ (ਪੰਜਾਬ ਪੋਸਟ ਬਿਊਰੋ) – ਪਿਛਲੇ 6 ਸਾਲ ਤੋਂ ਭਰੂਣ ਹੱਤਿਆ ਖਿਲਾਫ ਅਤੇ ਬੇਟੀ ਬਚਾਓ, ਬੇਟੀ ਪੜਾਓ ਦਾ ਨਾਅਰਾ ਮਾਰਨ ਵਾਲੀ ਜਿਲੇ ਦੀ ਸਮਾਜ ਸੇਵੀ ਸੰਸਥਾ ‘ਮਾਣ ਧੀਆਂ ਤੇ’ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸਮਾਜ ਸੇਵਕ ਗੁਰਿੰਦਰ ਸਿੰਘ ਮੱਟੂ ਵਲੋਂ ਸ਼ੁਰੂ ਕੀਤੀ ਹਸਤਾਖਰਾਂ ਦੀ ਗਿਣਤੀ 80 ਹਜ਼ਾਰ ਤੋਂ ਟੱਪ ਗਈ ਹੈ।ਪ੍ਰਧਾਨ ਮੱਟੁ ਨੇ ਕਿਹਾ ਕਿ 120 ਸਕੂਲਾਂ ਤੇ ਕਾਲਜਾਂ ਦੇ ਮੁੱਖੀਆਂ ਅਤੇ ਵਿਦਿਆਰਥੀਆਂ ਤੋਂ ਇਲਾਵਾ ਡੀ.ਸੀ ਗੁਰਦਾਸਪੁਰ, ਵਿਧਾਇਕ ਓਮ ਪ੍ਰਕਾਸ਼ ਸੋਨੀ, ਵਿਧਾਇਕ ਡਾ: ਰਾਜ ਕੁਮਾਰ, ਏ.ਡੀ.ਸੀ ਸੰਦੀਪ ਰਿਸ਼ੀ, ਸਾਬਕਾ ਵਿਧਾਇਕ ਜਸਬੀਰ ਸਿੰਘ ਡਿੰਪਾ, ਡਿਪਟੀ ਡਾਇਰੈਕਟਰ ਖੇਡਾਂ ਪੰਜਾਬ ਜਸਪਾਲ ਸਿੰਘ, ਜਿਲਾ ਪ੍ਰਧਾਨ ਉਪਕਾਰ ਸਿੰਘ ਸੰਧੂ, ਡੀ.ਪੀ.ਆਈ (ਸੈਕੰ.) ਪੰਜਾਬ ਸੁਖਦੇਵ ਸਿੰਘ ਕਾਲੋਂ, ਡੀ.ਈ.ਓ ਸਤਿੰਦਰਬੀਰ ਸਿੰਘ, ਡੀ.ਈ.ਓ (ਸ) ਅਮਰਦੀਪ ਸਿੰਘ ਸੈਣੀ, ਐਸ.ਪੀ ਸਿੰਘ ਓਬਰਾਏ, ਪੂਰਨ ਸਿੰਘ ਸੰਧੂ ਰਣੀਕਾ, ਪਾਸਪੋਰਰਟ ਅਫਸਰ ਹਰਮਨਬੀਰ ਸਿੰਘ ਗਿੱਲ, ਅਰਜੁਨਾ ਐਵਾਰਡੀ ਬ੍ਰਿਗੇਡੀਅਰ ਹਰਚਰਨ ਸਿੰਘ, ਕੌਂਸਲਰ ਸੁਖਦੇਵ ਸਿੰਘ ਚਾਹਲ, ਸਾਬਕਾ ਸੰਸਦੀ ਸਕੱਤਰ ਡਾ: ਨਵਜੋਤ ਸਿੰਘ ਸਿੱਧੂ, ਡੀ.ਟੀ.ਓ ਲਵਜੀਤ ਕੋਰ ਕਲਸੀ, ਵਿਧਾਇਕ ਹਰਪ੍ਰਤਾਪ ਸਿੰਘ ਅਜਨਾਨਾ, ਕਸ਼ਮੀਰ ਸਿੰਘ ਖਿਆਲਾ, ਜਰਨੈਲ ਸਿੰਘ ਸਖੀਰਾ, ਕੌਂਸਲਰ ਵਿਕਾਸ ਸੋਨੀ, ਸਾਬਕਾ ਮੰਤਰੀ ਲਕਸ਼ਮੀ ਕਾਂਤਾ ਚਾਵਲਾ, ਤਹਿਸੀਲਦਾਰ ਪਰਮਪ੍ਰੀਤ ਗੁਰਾਇਆ, ਸਮਾਜ ਸੇਵਕ ਹਰਮਨ ਗੋਰਾਇਆ, ਵਰਿੰਦਰ ਚਾਵਲਾ, ਨਵਦੀਪ ਗੋਲਡੀ, ਐਸ.ਡੀ.ਐਮ ਰਜੇਸ਼ ਸ਼ਰਮਾ, ਤਹਿਸੀਲਦਾਰ ਰੋਬਿਨਜੀਤ ਕੋਰ ਗਿੱਲ, ਡੀ.ਐਸ.ਪੀ ਗੁਰਮੀਤ ਸਿੰਘ ਚੀਮਾ, ਸ਼੍ਰੀਮਤੀ ਗਰੀਸ਼ ਬਾਂਸਲ, ਬੀ.ਡੀ.ਪੀ.ਓ. ਤਜਿੰਦਰ ਕੁਮਾਰ ਛੀਨਾ ਤੋਂ ਇਲਾਵਾ ਜਿਲੇ ਦੀਆਂ ਹੋਰ ਸਮਾਜ ਸੇਵੀ ਤੇ ਪ੍ਰਸ਼ਾਸਨਿਕ ਸ਼ਖਸੀਅਤਾਂ ਨੇ ਆਪਣੇ ਹਸਤਾਖਰ ਕਰਕੇ ਹਿੱਸਾ ਪਾਇਆ ਹੈ।
 

Check Also

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਗੁਰਗੱਦੀ ਦਿਵਸ `ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮਾਗਮ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਤੇ ਬਾਬਾ ਅਟੱਲ ਰਾਇ ਸਾਹਿਬ ਵਿਖੇ ਸੱਜੇ ਜਲੌ …

Leave a Reply