ਪਠਾਨਕੋਟ, 31 ਮਾਰਚ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿੱਚ ਕੁੱਲ 35050 ਯੋਗ ਲਾਭਪਾਤਰੀਆਂ ਦੇ ਪਖਾਨੇ ਉਸਾਰੇ ਜਾਣੇ ਹਨ, ਜਿਸ ਵਿੱਚ 16223 ਪਖਾਨੇ ਦਾ ਕੰਮ ਚੱਲ ਰਿਹਾ ਹੈ ਅਤੇ 4675 ਪਖਾਨੇ ਮੁਕੰਮਲ ਹੋ ਚੁੱਕੇ ਹਨ।ਇਹ ਪ੍ਰਗਟਾਵਾ ਸ਼੍ਰੀਮਤੀ ਨੀਲਿਮਾ ਆਈ.ਏ.ਐਸ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਸਥਿਤ ਆਪਣੇ ਦਫਤਰ ਵਿਖੇ ਜਿਲ੍ਹਾ ਪਠਾਨਕੋਟ ਨੂੰ ਓ.ਡੀ.ਐਫ (ਖੁੱਲੇ ਵਿੱਚ ਪਖਾਨੇ ਜਾਣ ਤੋਂ ਮੁਕਤ) ਕਰਦੇ ਹੋਇਆ ਕੀਤਾ।ਇਸ ਸਮੇਂ ਕੁਲਵੰਤ ਸਿੰਘ ਆਈ.ਏ.ਐਸ ਵਧੀਕ ਡਿਪਟੀ ਕਮਿਸ਼ਨਰ (ਜ), ਅਨੁਜ ਕੁਮਾਰ ਡੀ.ਐਸ.ਓ-ਕਮ-ਕਾਰਜਕਾਰੀ ਇੰਜੀਨੀਅਰ, ਰਾਜੇਸ ਖੋਸਲਾ ਕਾਰਜਕਾਰੀ ਇੰਜੀਨੀਅਰ-2, ਰਜਿੰਦਰ ਕੁਮਾਰ ਐਸ.ਡੀ.ਓ ਨਰੋਟ ਜੈਮਲ ਸਿੰਘ, ਜਸਵੀਰ ਸਿੰਘ ਐਸ.ਡੀ.ਓ. ਨੰਬਰ-1 / ਦੁਨੇਰਾ, ਸਾਹਿਲ ਸੈਣੀ ਐਸ.ਡੀ.ਓ.-3, ਰੋਹਿਤ ਰਾਣਾ ਐਸ.ਡੀ.ਓ.-2, ਧੀਰਜ ਡੋਗਰਾ ਏ.ਡੀ.ਐਸ.ਓ, ਸ੍ਰੀਮਤੀ ਮਨਿੰਦਰ ਕੌਰ ਡੀ.ਐਸ.ਸੀ ਅਤੇ ਹੋਰ ਵਿਭਾਗੀ ਅਧਿਕਾਰੀ ਵੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਸ੍ਰੀਮਤੀ ਨੀਲਿਮਾ ਨੇ ਦੱਸਿਆ ਕਿ ਜਿਲ੍ਹਾ ਪ੍ਰਸਾਸਨ ਵੱਲੋਂ ਕੂੱਝ ਦਿਨ ਪਹਿਲਾਂ ਹੀ ਬਲਾਕ ਪਠਾਨਕੋਟ ਨੂੰ ਓ.ਡੀ.ਐਫ ਐਲਾਨਕੀਤਾ ਗਿਆ ਸੀ।ਉਨ੍ਹਾਂ ਦੱਸਿਆ ਕਿ ਹੁਣ ਹੋਰ ਵੀ ਜਿਆਦਾ ਖੁਸੀ ਦੀ ਗੱਲ ਹੈ ਕਿ ਜਿਲ੍ਹਾ ਪਠਾਨਕੋਟ ਅੱਜ ਓ.ਡੀ.ਐਫ. ਘੋਸਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਨੂੰ ਓ.ਡੀ.ਐਫ ਕਰਨ ਦੇ ਲਈ ਕੁੱਲ ਅਨੁਮਾਨਤ ਲਾਗਤ 51.61 ਕਰੋੜ ਵਿਚੋਂ ਪੰਜਾਬ ਸਰਕਾਰ ਵੱਲੋ 34.06 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ।ਉਨ੍ਹਾਂ ਦੱਸਿਆ ਕਿ ਅਪ੍ਰੈਲ ਮਹੀਨੇ ਦੋਰਾਨ ਹੀ ਸਾਰੇ ਪਖਾਨਿਆਂ ਦਾ ਕੰਮ ਸੁਰੂ ਕਰ ਲਿਆ ਗਿਆ ਹੈ ਅਤੇ 15 ਜੂਨ 2018 ਤੱਕ ਸਾਰੇ ਪਖਾਨਿਆਂ ਦੀ ਉਸਾਰੀ ਦਾ ਕੰਮ ਮੁਕੰਮਲ ਕੀਤਾ ਜਾਵੇਗਾ।
Punjab Post Daily Online Newspaper & Print Media