Friday, October 9, 2026

ਮੁਕੰਮਲ ਬੰਦ ਰਿਹਾ ਜੰਡਿਆਲਾ ਗੁਰੂ- ਟੋਲ ਪਲਾਜ਼ਾ `ਤੇ ਲਾਇਆ ਧਰਨਾ

ਜੰਡਿਆਲਾ ਗੁਰੂ, 2 ਅਪ੍ਰੈਲ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸੁਪਰੀਮ ਕੋਰਟ ਵਲੋਂ ਐਸ.ਸੀ/ ਐਸ.ਟੀ.ਐਕਟ ਤਹਿਤ ਲਏ ਗਏ ਫੈਸਲੇ ਦੇ PPN0204201802ਮੱਦੇਨਜ਼ਰ ਦਲਿਤ ਜਥੇਬੰਦੀਆਂ ਵਲੋਂ ਦਿਤੇ ਬੰਦ ਦੇ ਸੱਦੇ ਦੌਰਾਨ ਜੰਡਿਆਲਾ ਗੁਰੂ ਸ਼ਹਿਰ ਅੱਜ ਇਸ ਫੈਸਲੇ ਦੇ ਵਿਰੋਧ ਵਿੱਚ ਮੁਕੰਮਲ ਤੌਰ `ਤੇ ਬੰਦ ਰਿਹਾ।ਦਲਿਤ ਆਗੂਆਂ ਦੀ ਅਗਵਾਈ ਹੇਠ ਹਜਾਰਾਂ ਦੀ ਗਿਣਤੀ ਵਿਚ ਪਹੁੰਚੇ ਦਲਿਤ ਭਾਈਚਾਰੇ ਵਲੋਂ ਸ਼ਹਿਰ ਦੇ ਬਜਾਰਾਂ ਵਿੱਚ ਰੋਸ ਮਾਰਚ ਕੱਢਿਆ ਗਿਆ ਅਤੇ ਕੇਂਦਰ ਸਰਕਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ।PPN0204201801ਜੀ.ਟੀ ਰੋਡ ਸਥਿਤ ਟੋਲ ਟੈਕਸ ਪਲਾਜ਼ਾ  `ਤੇ ਵੀ ਦਲਿਤ ਭਾਈਚਾਰੇ ਵਲੋਂ ਮੁਕੰਮਲ ਜਾਮ ਲਗਾਇਆ ਗਿਆ, ਜਿਸ ਨਾਲ ਥੋੜੀ ਬਹੁਤ ਚੱਲ ਰਹੀ ਪ੍ਰਾਈਵੇਟ ਆਵਾਜਾਈ ਪ੍ਰਭਾਵਿਤ ਹੋਈ।ਪੰਜਾਬ ਪੁਲਿਸ ਵਲੋਂ ਡੀ.ਐਸ.ਪੀ ਜੰਡਿਆਲਾ ਗੁਰਪ੍ਰਤਾਪ ਸਿੰਘ ਸਹੋਤਾ ਅਤੇ ਐਸ.ਐਚ.ਓ ਸੰਧੂ ਦੀ ਅਗਵਾਈ ਹੇਠ ਸੈਂਕੜੇ ਪੁਲਿਸ ਜਵਾਨਾਂ ਸਮੇਤ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply