ਅੰਮ੍ਰਿਤਸਰ, 5 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਫਾਰ ਵੂਮੈਨ ਦੀਆਂ ਵਿਦਿਆਰਥਣਾਂ ਨੇ ਚੰਡੀਗੜ ਵਿਖੇ ਆਯੋਜਿਤ ‘ਆਲ ਇੰਡੀਆ ਇੰਟਰ-ਵਰਸਿਟੀ ਰੋਇੰਗ’ ਟੂਰਨਾਮੈਂਟ ’ਚ 5 ਤਮਗੇ ਜਿੱਤ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਖਿਡਾਰਣਾਂ ਅਤੇ ਖੇਡਾਂ ਦੇ ਇੰਚਾਰਜ ਸੁਖਦੀਪ ਕੌਰ ਅਤੇ ਕੋਚ ਪਵਨ ਕੁਮਾਰ ਨੂੰ ਵਧਾਈ ਦਿੰਦਿਆ ਉਕਤ ਸ਼ਾਨਦਾਰ ਪ੍ਰਾਪਤੀ ਅਤੇ ਭਵਿੱਖ ’ਚ ਉਨ੍ਹਾਂ ਨੂੰ ਸਫਲਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਪ੍ਰਿੰ: ਡਾ. ਮਾਹਲ ਨੇ ਜਾਣਕਾਰੀ ਦੱਸਿਆ ਕਿ ਜੇਤੂ ਟੀਮ ਦੇ ਮੈਂਬਰਾਂ ’ਚ ਇਕ ਚਾਂਦੀ ਦਾ ਤਮਗਾ ਗੁਰਜੀਤ ਕੌਰ ਨੇ 2 ਕਿਲੋਮੀਟਰ ਹਲਕੇ ਭਾਰ ਪੇਅਰ ਬੋਟ ’ਚ ਅਤੇ ਗੁਰਜੀਤ ਕੌਰ ਤੇ ਰਮਨਪ੍ਰੀਤ ਕੌਰ ਨੇ 1-1 ਚਾਂਦੀ ਦਾ ਤਮਗਾ 2 ਕਿਲੋਮੀਟਰ 4 ਸਵੀਪ ਲਾਈਟ ਵਜ਼ਨ ’ਚ ਅਤੇ 2 ਕਾਂਸੇ ਦੇ ਤਮਗੇ 500 ਮੀਟਰ ’ਚ ਪ੍ਰਾਪਤ ਕੀਤੇ। ਡਾ. ਮਾਹਲ ਨੇ ਇਸ ਮੌਕੇ ਹੋਰਨਾਂ ਵਿਦਿਆਰਥਣਾਂ ਨੂੰ ਵਿੱਦਿਆ ਦੇ ਨਾਲ-ਨਾਲ ਖੇਡਾਂ ਤੇ ਹੋਰ ਸਰਗਰਮੀਆਂ ’ਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਤੇ ਜੇਤੂ ਵਿਦਿਆਰਥਣਾਂ ਨੂੰ ਭਵਿੱਖ ’ਚ ਹੋਰ ਮੱਲ੍ਹਾਂ ਮਾਰਨ ਲਈ ਪ੍ਰੇਰਿਤ ਕੀਤਾ।
Check Also
ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …
Punjab Post Daily Online Newspaper & Print Media