Monday, December 23, 2024

‘ਇੰਟਰ-ਵਰਸਿਟੀ ਰੋਇੰਗ’ ਟੂਰਨਾਮੈਂਟ ’ਚ ਵਿਦਿਆਰਥਣਾਂ ਨੇ ਹਾਸਲ ਕੀਤੀ ਜਿੱਤ

PPN0504201807ਅੰਮ੍ਰਿਤਸਰ, 5 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਫਾਰ ਵੂਮੈਨ ਦੀਆਂ ਵਿਦਿਆਰਥਣਾਂ ਨੇ ਚੰਡੀਗੜ ਵਿਖੇ ਆਯੋਜਿਤ ‘ਆਲ ਇੰਡੀਆ ਇੰਟਰ-ਵਰਸਿਟੀ ਰੋਇੰਗ’ ਟੂਰਨਾਮੈਂਟ ’ਚ 5 ਤਮਗੇ ਜਿੱਤ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਖਿਡਾਰਣਾਂ ਅਤੇ ਖੇਡਾਂ ਦੇ ਇੰਚਾਰਜ ਸੁਖਦੀਪ ਕੌਰ ਅਤੇ ਕੋਚ ਪਵਨ ਕੁਮਾਰ ਨੂੰ ਵਧਾਈ ਦਿੰਦਿਆ ਉਕਤ ਸ਼ਾਨਦਾਰ ਪ੍ਰਾਪਤੀ ਅਤੇ ਭਵਿੱਖ ’ਚ ਉਨ੍ਹਾਂ ਨੂੰ ਸਫਲਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ।  ਪ੍ਰਿੰ: ਡਾ. ਮਾਹਲ ਨੇ ਜਾਣਕਾਰੀ ਦੱਸਿਆ ਕਿ ਜੇਤੂ ਟੀਮ ਦੇ ਮੈਂਬਰਾਂ ’ਚ ਇਕ ਚਾਂਦੀ ਦਾ ਤਮਗਾ ਗੁਰਜੀਤ ਕੌਰ ਨੇ 2 ਕਿਲੋਮੀਟਰ ਹਲਕੇ ਭਾਰ ਪੇਅਰ ਬੋਟ ’ਚ ਅਤੇ ਗੁਰਜੀਤ ਕੌਰ ਤੇ ਰਮਨਪ੍ਰੀਤ ਕੌਰ ਨੇ 1-1 ਚਾਂਦੀ ਦਾ ਤਮਗਾ 2 ਕਿਲੋਮੀਟਰ 4 ਸਵੀਪ ਲਾਈਟ ਵਜ਼ਨ ’ਚ ਅਤੇ 2 ਕਾਂਸੇ ਦੇ ਤਮਗੇ 500 ਮੀਟਰ ’ਚ ਪ੍ਰਾਪਤ ਕੀਤੇ। ਡਾ. ਮਾਹਲ ਨੇ ਇਸ ਮੌਕੇ ਹੋਰਨਾਂ ਵਿਦਿਆਰਥਣਾਂ ਨੂੰ ਵਿੱਦਿਆ ਦੇ ਨਾਲ-ਨਾਲ ਖੇਡਾਂ ਤੇ ਹੋਰ ਸਰਗਰਮੀਆਂ ’ਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਤੇ ਜੇਤੂ ਵਿਦਿਆਰਥਣਾਂ ਨੂੰ ਭਵਿੱਖ ’ਚ ਹੋਰ ਮੱਲ੍ਹਾਂ ਮਾਰਨ ਲਈ ਪ੍ਰੇਰਿਤ ਕੀਤਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply