Saturday, July 4, 2026

ਪਹਿਲਵਾਨ ਨਬੀਪੁਰੀ ਦੀ ਬਰਸੀ ਮੌਕੇ ਕਰਵਾਇਆ ਸਾਹਿਤਕ ਸਮਾਗਮ

PPN0604201807ਅੰਮ੍ਰਿਤਸਰ, 6 ਅਪ੍ਰੈਲ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਪੰਜਾਬੀ ਸਾਹਿਤ ਸਭਾ ਚੋਗਾਵਾਂ (ਰਜਿ:) ਵਲੋਂ ਸਭਾ ਦੇ ਮੀਤ ਪ੍ਰਧਾਨ ਅਤੇ ਸ਼ਾਇਰ ਅਜੀਤ ਸਿੰਘ ਨਬੀਪੁਰੀ ਦੇ ਪਿਤਾ ਪਹਿਲਵਾਨ ਪਿਆਰਾ ਸਿੰਘ ਨਬੀਪੁਰੀ ਦੀ 15ਵੀਂ ਬਰਸੀ ਮੌਕੇ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਸਾਹਿਤਕ ਸਮਾਗਮ ਰਚਾਇਆ ਗਿਆ, ਜਿਸ ਦੀ ਪ੍ਰਧਾਨਗੀ ਸ਼ਾਇਰ ਦੇਵ ਦਰਦ, ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਜਗੀਰ ਕੌਰ ਮੀਰਾਂਕੋਟ, ਤਰਲੋਕ ਸਿੰਘ ਦੀਵਾਨਾ, ਸਾਹਿਤ ਸਭਾ ਬਾਬਾ ਬਕਾਲਾ ਦੇ ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ ਅਤੇ ਪੰਜਾਬੀ ਸਾਹਿਤ ਸੰਗਮ ਦੇ ਪ੍ਰਧਾਨ ਸਰਬਜੀਤ ਸਿੰਘ ਸੰਧੂ ਵੱਲੋਂ ਸਾਂਝੇ ਰੂਪ ਵਿੱਚ ਕੀਤੀ ਗਈ। ਸਭਾ ਅਤੇ ਨਬੀਪੁਰੀ ਪਰਿਵਾਰ ਵੱਲੋਂ ਜਿਲ੍ਹਾ ਭਾਸ਼ਾ ਅਫਸਰ ਅੰਮ੍ਰਿਤਸਰ ਡਾ. ਭੁਪਿੰਦਰ ਸਿੰਘ ਮੱਟੂ ਨੂੰ `ਪਹਿਲਵਾਨ ਪਿਆਰਾ ਸਿੰਘ ਨਬੀਪੁਰੀ ਪੁਰਸਕਾਰ` ਦੇ ਕੇ ਸਨਮਾਨਿਤ ਕੀਤਾ ਗਿਆ।
ਮੰਚ ਸੰਚਾਲਕ ਦੇ ਫਰਜ਼ ਨਿਭਾ ਰਹੇ ਸਭਾ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ ਨੇ ਡਾ. ਮੱਟੂ ਦੇ ਜੀਵਨ ਸਫਰ ਅਤੇ ਸਾਹਿਤਕ ਘਾਲਣਾ ਤੋਂ ਜਾਣੂ ਕਰਵਾਇਆ। ਹਾਜ਼ਰ ਵਿਦਵਾਨਾਂ ਨੇ ਨਬੀਪੁਰੀ ਪਰਿਵਾਰ ਦੀ ਸਰਾਹਨਾ ਕਰਦਿਆਂ ਸਾਂਝੇ ਰੂਪ ਵਿੱਚ ਕਿਹਾ ਕਿ ਅਜੋਕੀ ਨਠ-ਭੱਜ ਦੀ ਤਲਖੀ ਭਰੀ ਜੀਵਨ ਸ਼ੈਲੀ `ਚ ਸਾਨੂੰ ਬਾਪੂ ਪਿਆਰਾ ਸਿੰਘ ਵਰਗੀ ਪੀੜ੍ਹੀ ਦੀ ਸਹਿਜਤਾ ਲਿਆਉਣੀ ਬਹੁਤ ਜਰੂਰੀ ਹੈ। ਸੰਖੇਪ ਕਵੀ ਦਰਬਾਰ ਵਿੱਚ ਹਰਭਜਨ ਖੇਮਕਰਨੀ, ਮਲਵਿੰਦਰ, ਸੰਤੋਖ ਸਿੰਘ ਰਾਹੀ, ਗੁਰਚਰਨ ਸਿੰਘ ਚੰਨਾ ਰਾਣੀਵਾਲੀਆ, ਨਰਿੰਦਰ ਸਿੰਘ ਨਾਹਰ, ਹਰੀ ਸਿੰਘ ਗਰੀਬ, ਮਾਸਟਰ ਮਨਜੀਤ ਸਿੰਘ ਵੱਸੀ, ਸਪਨਾ ਸ਼ਰਮਾ, ਕੁਲਦੀਪ ਸਿੰਘ ਦਰਾਜਕੇ, ਰਾਜਪਾਲ ਸਿੰਘ ਕਲੇਰ, ਸ਼ਾਮ ਸਿੰਘ ਸ਼ੇਰਗਿੱਲ, ਅਮਰੀਕ ਸਿੰਘ ਸ਼ੇਰਗਿੱਲ, ਹਰਜੀਤ ਸਿੰਘ ਸੰਧੂ, ਹਰਮੀਤ ਆਰਟਿਸਟ, ਜਥੇ: ਧਰਮ ਸਿੰਘ, ਚਰਨਜੀਤ ਸਿੰਘ ਅਜਨਾਲਾ, ਨਵਜੀਤ ਸਿੰਘ ਨਬੀਪੁਰੀ, ਰੁਪਿੰਦਰਜੀਤ ਕੌਰ, ਦਿਲਸ਼ਾਦ ਸਿੰਘ, ਰਾਜਖੁਸ਼ਵੰਤ ਸਿੰਘ ਸੰਧੂ, ਗੁਰਵਿੰਦਰ ਸਿੰਘ, ਮਧੂ ਰਾਜਪੂਤ, ਅਜੇ ਸ਼ਰਮਾ, ਜਗਤਾਰ ਮਾਹਲਾ ਆਦਿ ਸ਼ਾਇਰਾਂ ਨੇ ਆਪਣੀਆਂ ਕਾਵਿ ਰਚਨਾਵਾਂ ਪੇਸ਼ ਕੀਤੀਆਂ।
 

Check Also

ਸਵ. ਜਤਿੰਦਰ ਬਰਾੜ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਨਿਰਦੇਸ਼ਿਤ ਕੀਤਾ ਨਾਟਕ ‘ਕੁਦੇਸਣ’ ਦਾ ਸਫ਼ਲ ਮੰਚਣ

ਅੰਮ੍ਰਿਤਸਰ, 3 ਜੁਲਾਈ (ਦੀਪ ਦਵਿੰਦਰ ਸਿੰਘ ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ …

Leave a Reply