ਅੰਮ੍ਰਿਤਸਰ, 8 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਵਲੋਂ ਪ੍ਰਭਜੋਤ ਸਿੰਘ ਸੇਠੀ ਨੂੰ ਚੀਫ ਖਾਲਸਾ ਦੀਵਾਨ ਇੰਟਰਨੈਸ਼ਨਲ
ਨਰਸਿੰਗ ਕਾਲਜ ਦਾ ਨਵਾਂ ਮੈਂਬਰ ਇੰਚਾਰਜ ਨਿਯੁੱਕਤ ਕੀਤਾ ਗਿਆ।ਨਵਨਿਯੁੱਕਤ ਮੈਂਬਰ ਇੰਚਾਰਜ ਪ੍ਰਭਜੋਤ ਸਿੰਘ ਸੇਠੀ ਪਿਛਲੇ 22 ਵਰਿਆਂ ਤੋਂ ਚੀਫ ਖਾਲਸਾ ਦੀਵਾਨ ਨਾਲ ਜੁੜੇ ਹਨ ਤੇ ਮੌਜੂਦਾ ਸਮੇਂ ਵਿਚ ਸ੍ਰੀ ਗੁਰੁ ਹਰਿਕ੍ਰਿਸ਼ਨ ਪਬਲਿਕ ਸਕੂਲ ਮਹਿਲ ਜੰਡਿਆਲਾ ਵਿੱਚ ਮੈਂਬਰ ਇੰਚਾਰਜ ਵਜੋਂ ਸੇਵਾਵਾਂ ਨਿਭਾਅ ਰਹੇ ਹਨ।ਪ੍ਰਿਸੀਪਲ ਡਾ: ਦਰਸ਼ਨ ਕੌਰ ਸੋਹੀ ਤੇ ਕਾਲਜ ਸਟਾਫ ਵਲੋਂ ਨਵਨਿਯੁੱਕਤ ਮੈਂਬਰ ਇੰਚਾਰਜ ਪ੍ਰਭਜੋਤ ਸਿੰਘ ਸੇਠੀ ਦਾ ਸੁਆਗਤ ਕੀਤਾ ਗਿਆ। ਚੀਫ ਖਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਤੇ ਕਾਲਜ ਦੇ ਚੇਅਰਮੈਨ ਡਾ. ਐਸ.ਐਸ ਵਾਲੀਆ ਨੇ ਉਹਨਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸ਼ੁਭ-ਇੱਛਾਵਾਂ ਦਿੱਤੀਆਂ।ਸੇਠੀ ਨੇ ਦੀਵਾਨ ਸੋਂਪੀ ਗਈ ਇਸ ਸੇਵਾ ਨੂੰ ਤਨੋ ਮਨੋ ਹੋ ਕੇ ਨਿਭਾਉਣ ਦਾ ਭਰੋਸਾ ਦਿੱਤਾ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media