Monday, December 23, 2024

ਸੇਠੀ ਨੂੰ ਥਾਪਿਆ ਸੀ.ਕੇ.ਡੀ ਇੰਟਰਨੈਸ਼ਨਲ ਨਰਸਿੰਗ ਕਾਲਜ ਦਾ ਨਵਾਂ ਮੈਂਬਰ ਇੰਚਾਰਜ

ਅੰਮ੍ਰਿਤਸਰ, 8 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਵਲੋਂ ਪ੍ਰਭਜੋਤ ਸਿੰਘ ਸੇਠੀ ਨੂੰ ਚੀਫ ਖਾਲਸਾ ਦੀਵਾਨ ਇੰਟਰਨੈਸ਼ਨਲ PPN0804201802ਨਰਸਿੰਗ ਕਾਲਜ ਦਾ ਨਵਾਂ ਮੈਂਬਰ ਇੰਚਾਰਜ ਨਿਯੁੱਕਤ ਕੀਤਾ ਗਿਆ।ਨਵਨਿਯੁੱਕਤ ਮੈਂਬਰ ਇੰਚਾਰਜ ਪ੍ਰਭਜੋਤ ਸਿੰਘ ਸੇਠੀ ਪਿਛਲੇ 22 ਵਰਿਆਂ ਤੋਂ ਚੀਫ ਖਾਲਸਾ ਦੀਵਾਨ ਨਾਲ ਜੁੜੇ ਹਨ ਤੇ ਮੌਜੂਦਾ ਸਮੇਂ ਵਿਚ ਸ੍ਰੀ ਗੁਰੁ ਹਰਿਕ੍ਰਿਸ਼ਨ ਪਬਲਿਕ ਸਕੂਲ ਮਹਿਲ ਜੰਡਿਆਲਾ ਵਿੱਚ ਮੈਂਬਰ ਇੰਚਾਰਜ ਵਜੋਂ ਸੇਵਾਵਾਂ ਨਿਭਾਅ ਰਹੇ ਹਨ।ਪ੍ਰਿਸੀਪਲ ਡਾ: ਦਰਸ਼ਨ ਕੌਰ ਸੋਹੀ ਤੇ ਕਾਲਜ ਸਟਾਫ ਵਲੋਂ ਨਵਨਿਯੁੱਕਤ ਮੈਂਬਰ ਇੰਚਾਰਜ ਪ੍ਰਭਜੋਤ ਸਿੰਘ ਸੇਠੀ ਦਾ ਸੁਆਗਤ ਕੀਤਾ ਗਿਆ। ਚੀਫ ਖਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਤੇ ਕਾਲਜ ਦੇ ਚੇਅਰਮੈਨ ਡਾ. ਐਸ.ਐਸ ਵਾਲੀਆ ਨੇ ਉਹਨਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸ਼ੁਭ-ਇੱਛਾਵਾਂ ਦਿੱਤੀਆਂ।ਸੇਠੀ ਨੇ ਦੀਵਾਨ ਸੋਂਪੀ ਗਈ ਇਸ ਸੇਵਾ ਨੂੰ ਤਨੋ ਮਨੋ ਹੋ ਕੇ ਨਿਭਾਉਣ ਦਾ ਭਰੋਸਾ ਦਿੱਤਾ।
 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply