Monday, December 23, 2024

ਮਨਮੋਹਨ ਸਿੰੰਘ ਡਿਜ਼ੀਟਲ ਲਾਇਬ੍ਰੇਰੀ ਦੀ ਸਥਾਪਨਾ ਲਈ ਰਾਹ ਹੋਇਆ ਪੱਧਰਾ – ਔਜਲਾ

ਅੰਮ੍ਰਿਤਸਰ, 8 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪ੍ਰਸਿੱਧ ਅਰਥ-ਸ਼ਾਸ਼ਤਰੀ ਮਨਮੋਹਨ ਸਿੰਘ PPN0704201811ਅੰਤਰਰਾਸਟਰੀ ਡਿਜ਼ੀਟਲ ਲਾਇਬ੍ਰੇਰੀ’ ਅੰਮ੍ਰਿਤਸਰ ਵਿੱਚ ਸਥਾਪਤ ਕਰਨ ਦੇ ਵਿਚਾਰ ਨੁੰ ਅਮਲੀ ਜਾਮਾ ਪਹਿਨਾੳੇਣ ਲਈ ਸਥਾਨਕ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਮੁਲਾਕਾਤ ਕਰਕੇ ਇਸ ਲਾਇਬਰੇਰੀ ਦੀ ਸਥਾਪਨਾ  ਲਈ ਉਹਨਾਂ ਦੀ ਰਾਇ ਮੰਗੀ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਨੇ ਇਸ ਲਾਇਬਰੇਰੀ  ਦੀ ਸਥਾਪਨਾ ਦੇ ਪ੍ਰੋਜੈਕਟ ਨੁੰ ਹਰੀ ਝੰਡੀ ਦੇ ਦਿੱਤੀ ਹੈ ਤੇ ਨਾਲ ਹੀ ਉਹਨਾਂ ਨੇ ਇਸ ਲਾਇਬਰੇਰੀ ਲਈ ਆਪਣਾ ਸਾਰਾ ਖੋਜ ਕਾਰਜ ਸਾਂਝਾ ਕਰਨ ਦਾ ਵਾਅਦਾ ਵੀ ਕੀਤਾ ਹੈ ।
      ਔਜਲਾ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਖੁਦ ਇਸ ਲਾਇਬਰੇਰੀ ਦਾ ਖਾਕਾ ਪੰਜਾਬ ਸਰਕਾਰ ਨੁੰ ਭੇਜਣ ਲਈ ਵੀ ਰਾਜ਼ੀ ਹੋਏ ਹਨ।ਉਹਨਾਂ ਨੇ ਕਿਹਾ ਕਿ ਮਨਮੋਹਨ ਸਿੰਘ ਇਕ ਵਿਅਕਤੀ ਹੀ ਨਹੀ ਸਗੋਂ ਸੰਸਥਾ ਹਨ ਤੇ ਇਸ ਨੁੰ ਕੇਵਲ ਭਾਰਤ ਦੇ ਲੋਕਾਂ ਹੀ ਨਹੀ ਸਗੋ ਇੰਗਲੈਂਡ ਦੇ ਗੋਰੇ ਲੋਕਾਂ ਨੇ ਵੀ ਉਹਨਾਂ ਦੀ ਵਿਦਵਤਾ ਨੁੰ ਸਲਾਮ ਕਰਦਿਆਂ ‘ਕੈਮਬ੍ਰਿਜ ਯੂਨੀਵਰਸਟੀ’ ਵਿੱਚ ਉਹਨਾਂ ਦੇ ਨਾਂ ਤੇ ਸਕਾਲਰਸ਼ਿਪ ਸ਼ੁਰੂ ਕੀਤੀ ਹੈ।
ਔਜਲਾ ਨੇ ਕਿਹਾ ਕਿ ਇਸ ਲਾਇਬਰੇਰੀ ਦੀ ਸਥਾਪਨਾ ਦੇ ਸਬੰਧ ਵਿੱਚ ਉਹ ਛੇਤੀ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੁੰ ਮਿਲਣਗੇ ਤੇ ਇਸ ਪ੍ਰੋਜੈਕਟ ਨੁੰ ਸਰਕਾਰ ਕੋਲੋ ਪ੍ਰਵਾਨ ਕਰਵਾ ਕੇ ਇਸ ਨੁੰ ਜੰਗੀ ਪੱਧਰ `ਤੇ ਮੁਕੰਮਲ ਕਰਨ ਦੀ ਕੋਸ਼ਿਸ ਕਰਨਗੇ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply