Friday, March 27, 2026

ਸਪੈਸ਼ਲ ਮੁਹਿੰਮ ਦੌਰਾਨ ਟ੍ਰੈਫਿਕ ਪੁਲਿਸ ਨੇ ਕੱਟੇ 100 ਚਲਾਨ

ਅੰਮ੍ਰਿਤਸਰ, 12 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਐਸ.ਐਸ ਸ੍ਰੀਵਾਸਤਵ ਆਈ.ਪੀ.ਐਸ ਦੇ ਨਿਰਦੇਸ਼ਾਂ ਤਹਿਤ ਏ.ਡੀ.ਸੀ.ਪੀ PPN1204201804ਟ੍ਰੈਫਿਕ ਗੌਰਵ ਤੂਰਾ ਆਈ.ਪੀ.ਐਸ, ਏ.ਸੀ.ਪੀ ਟ੍ਰੈਫਿਕ ਸਰਬਜੀਤ ਸਿੰਘ ਬਾਜਵਾ ਦੀ ਅਗਵਾਈ ਹੇਠ ਟ੍ਰੈਫਿਕ ਪੁਲਿਸ ਵਲੋ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਖਿਲਾਫ ਟ੍ਰੈਫਿਕ ਨਿਯਮਾਂ ਅਨੁਸਾਰ ਕਾਰਵਾਈ ਕਰਨ ਅਤੇ ਆਵਾਜਾਈ ਨੂੰ ਨਿਰਵਿਘਨ ਚਲਾਉਣ ਲਈ ਦੁਪਹਿਰ 12.00 ਵਜੇ ਤੋਂ 3.00 ਵਜੇ ਤੱਕ ਸਪੈਸ਼ਲ ਮੁਹਿੰਮ ਚਲਾਈ ਗਈ।ਏ.ਸੀ.ਪੀ ਟ੍ਰੈਫਿਕ ਸਰਬਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਮੁਹਿੰਮ ਦੋਰਾਨ ਵੱਖ-ਵੱਖ ਚੌਕਾਂ ਵਿੱਚ ਲਾਲ ਬੱਤੀ ਜੰਪ ਦੇ 33, ਬਿਨਾਂ ਹੈਲਮੈਂਟ ਦੇ 15, ਬੀ.ਆਰ.ਟੀ.ਐਸ ਰੋਡ ਵਿਚੋਂ ਲੰਘਣ ਵਾਲੇ ਵਾਹਨ ਚਾਲਕਾਂ ਦੇ 7 ਚਲਾਨ, ਬੁਲੇਟ ਪਟਾਕਿਆਂ ਦੇ 14, ਟ੍ਰਿਪਲ ਰਾਈਡਿੰਗ ਦੇ ਪੰਜ ਅਤੇ ਕਾਲੀ ਫਿਲਮ ਦੀ ਵਰਤੋ ਕਰਨ ਵਾਲੇ ਵਾਹਨ ਚਾਲਕਾਂ ਦੇ 3 ਚਲਾਨ ਕੱਟੇ ਗਏ।ਉਨਾਂ ਕਿਹਾ ਕਿ ਕੁੱਲ 100 ਚਲਾਨ ਕਰਨ ਦੇ ਨਾਲ-ਨਾਲ ਟੈ੍ਰਫਿਕ ਆਵਾਜਾਈ ਨੂੰ ਵੀ ਨਿਰਵਿਘਨ ਚਲਾਇਆ ਗਿਆ।ਏ.ਸੀ.ਪੀ ਬਾਜਵਾ ਨੇ ਕਿਹਾ ਕਿ ਟ੍ਰੈਫਿਕ ਪੁਲਿਸ ਵੱਲੋ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ।
 

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply