ਪਖਾਨਾ ਸ਼ੁਰੂ ਕਰਨ ਦੀ ਆਖਰੀ ਮਿਤੀ 30 ਅਪਰੈਲ – ਰਵਿੰਦਰ ਸਿੰਘ
ਅੰਮ੍ਰਿਤਸਰ, 13 ਅਪੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਵੱਛ ਭਾਰਤ ਮਿਸਨ (ਗ੍ਰਾਮੀਣ) ਅਧੀਨ ਯੋਗ ਲਾਭਪਾਤਰੀਆਂ ਵੱਲੋਂ ਆਪਣਾ ਪਖਾਨਾ ਸੁਰੂ ਕਰਨ ਦੀ ਆਖਰੀ ਮਿਤੀ 30 ਅਪਰੈਲ ਅਤੇ ਮੁਕੰਮਲ ਕਰਨ ਦੀ ਆਖਰੀ ਮਿਤੀ 15 ਜੂਨ 2018 ਹੋਵੇਗੀ।
ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨੇ ਅੱਜ 9 ਸਵੱਛਤਾ ਰੱਥਾਂ ਨੂੰ ਹਰੀ ਝੰਡੀ ਦੇ ਕੇ 9 ਵੱਖ-ਵੱਖ ਬਲਾਕਾਂ ਲਈ ਰਵਾਨਾ ਕੀਤਾ।ਉਨਾਂ੍ਹ ਦੱਸਿਆ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਸਵੱਛ ਭਾਰਤ ਮਿਸਨ (ਗ੍ਰਾਮੀਣ) ਅਧੀਨ ਯੋਗ ਲਾਭਪਤਾਰੀਆਂ ਵੱਲੋਂ ਆਪਣਾ ਪਖਾਨਾ ਸੁਰੂ ਕਰਨ ਦੀ ਆਖਰੀ ਮਿਤੀ 30 ਅਪਰੈਲ 2018 ਅਤੇ ਮੁਕੰਮਲ ਕਰਨ ਦੀ ਆਖਰੀ ਮਿਤੀ 15 ਜੂਨ 2018 ਤੈਅ ਕੀਤੀ ਗਈ ਹੈ।ਇਸ ਸਵੱਛਤਾ ਰੱਥਾਂ ਦਾ ਮਨੋਰਥ ਵਿਭਾਗ ਵੱਲੋਂ ਸਵੱਛ ਭਾਰਤ ਮਿਸਨ (ਗ੍ਰਾਮੀਣ) ਅਧੀਨ ਯੋਗ ਲਾਭਪਾਤਰੀਆਂ ਨੂੰ ਆਪਣੇ ਘਰ ਵਿਚ ਪਖਾਨਾ ਤਿਆਰ ਕਰਨ ਅਤੇ ਹਰ ਪੱਖ ਤੋਂ ਮੁਕੰਮਲ ਕਰਨ ਦੀਆਂ ਤੈਅ ਕੀਤੀਆਂ ਗਈਆਂ ਆਖਰੀ ਮਿਤੀਆਂ ਬਾਰੇ ਹਰ ਬਲਾਕ ਦੇ ਸਾਰੇ ਪਿੰਡਾਂ ਦੇ ਲੋਕਾਂ ਨੂੰ ਜਾਗਰੁਕ ਕਰਨਾ ਹੈ।ਵਧੀਕ ਡਿਪਟੀ ਕਮਿਸਨਰ (ਵਿਕਾਸ) ਅੰਮਿ੍ਰਤਸਰ ਨੇ ਦੱਸਿਆ ਕਿ ਵਿਭਾਗ ਦੀ ਸਹਾਇਤਾ ਨਾਲ ਪਿੰਡਾਂ ਦੇ ਲੋਕਾਂ ਨੂੰ ਉਕਤ ਸੰਬੰਧੀ ਜਾਗਰੂਕ ਕਰਨ ਲਈ ਸਵੱਛਤਾ ਰੱਥਾਂ ਤੋਂ ਇਲਾਵਾ ਪਿੰਡਾਂ ਵਿਚ ਫਲੈਕਸ ਬੈਨਰ ਅਤੇ ਪੋਸਟਰ ਲਗਾਏ ਜਾ ਰਹੇ ਹਨ ਤਾਂ ਜੋ ਬਕਾਇਆ ਰਹਿੰਦੇ ਲੋਕ ਆਪਣੇ ਘਰ ਵਿਚ ਮਿਥੀ ਗਈ ਮਿਤੀ ਤੋਂ ਪਹਿਲਾਂ ਪਖਾਨੇ ਦੀ ਸੁਰੂਆਤ ਕਰਕੇ ਵਿੱਤੀ ਲਾਭ ਲੈਣ ਦੇ ਹੱਕਦਾਰ ਬਣ ਜਾਣ ਕਿਉਂ ਜੋ ਵਿਭਾਗ ਵੱਲੋਂ ਪਖਾਨਾ ਸ਼ੁਰੂ ਕਰਨ ਦੀ ਆਖਰੀ ਮਿਤੀ 30 ਅਪਰੈਲ 2018 ਮਿਥੀ ਗਈ ਅਤੇ ਜੇਕਰ ਯੋਗ ਲਾਭਪਾਤਰੀ ਇਸ ਸਮੇਂ ਦੌਰਾਨ ਆਪਣੇ ਘਰ ਵਿਚ ਪਖਾਨੇ ਦੀ ਸੁਰੂਆਤ ਕਰਕੇ ਵਿਭਾਗ ਨੂੰ ਸੂਚਿਤ ਨਹੀਂ ਕਰਦਾ ਤਾਂ ਉਹ ਲਾਭਪਾਤਰੀ ਵਿੱਤੀ ਲਾਭ ਲੈਣ ਦਾ ਹੱਕਦਾਰ ਨਹੀਂ ਮੰਨਿਆ ਜਾਵੇਗਾ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਪਹਿਲਾਂ ਹੀ ਅਖਬਾਰਾਂ ਵਿਚ ਇਸਤਿਹਾਰ ਵੀ ਦਿੱਤੇ ਜਾ ਚੁੱਕੇ ਹਨ ਅਤੇ ਸਾਰੇ ਪਿੰਡਾਂ ਵਿਚ ਪੋਸਟਰ ਲਗਵਾ ਕੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਜਲ ਸਪਲਾਈ ਅਤੇ ਸੈਨੀਟੇਸਨ ਵਿਭਾਗ ਦੇ ਜਿਲ੍ਹਾ ਸੈਨੀਟੇਸਨ ਅਫਸਰ ਸ੍ਰ. ਚਰਨਦੀਪ ਸਿੰਘ, ਕਾਰਜਕਾਰੀ ਇੰਜੀਨੀਅਰ ਐਸ.ਕੇ ਸ਼ਰਮਾ, ਕਾਰਜਕਾਰੀ ਇੰਜੀਨੀਅਰ ਪੁਨੀਤ ਭਸੀਨ, ਐਸ.ਡੀ.ਓ ਸੁਖਬੀਰ ਸਿੰਘ, ਐਸ.ਡੀ.ਓ ਸੁਖਮਿੰਦਰ ਸਿੰਘ, ਐਮ.ਆਈ.ਐਸ ਸਪੈਸ਼ਲਿਸਟ ਸਰਬਜੀਤ ਸਿੰਘ ਰੰਧਾਵਾ, ਵਰਿੰਦਰ ਸਿੰਘ, ਇੰਨਵਾਇਰਮੈਂਟ ਇੰਜੀਨੀਅਰ, ਰਾਜਪਾਲ ਸਿੰਘ ਅਤੇ ਵਿਭਾਗ ਦੇ ਹੋਰ ਜੂਨੀਅਰ ਇੰਜੀਨੀਅਰ ਅਤੇ ਸਹਾਇਕ ਇੰਜੀਨੀਅਰ ਮੌਜੂਦ ਸਨ।
Punjab Post Daily Online Newspaper & Print Media