Tuesday, September 15, 2026

ਪਾਵਣ ਤਿਓਹਾਰਾਂ `ਤੇ ਅਜੇ ਵੀ ਜਾਰੀ ਹਨ ਮਨਮੱਤੀ ਕਾਰਵਾਈਆਂ

ਬਠਿੰਡਾ, 14 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗੁਰੂ ਸਾਹਿਬ ਨੇ ਵਿਸਾਖੀ ਦੇ ਦਿਹਾੜੇ ਖਾਲਸਾ ਪੰਥ ਦੀ ਸਾਜਨਾ ਕਰ Pakhandਕੇ ਸੰਗਤਾਂ ਨੂੰ ਮੜੀਆਂ, ਮਸਾਣਾਂ, ਝੁੰਡਾਂ ਆਦਿ ਨੂੰ ਪੂੱਜਣ ਤੋਂ ਮਨ੍ਹਾਂ ਕੀਤਾ ਸੀ,  ਲੇਕਿਨ ਫਿਰ ਵੀ ਅਸੀਂ ਮੱਤ ਨਹੀ ਲੈ ਸਕੇ।ਅੱਜ ਵੀ ਸਾਨੂੰ ਸੁਮੱਤ ਨਹੀ ਆਈ, ਇਸੇ ਕਰ ਕੇ ਹੀ ਪਾਵਣ ਤਿਓਹਾਰਾਂ `ਤੇ ਮਨਮੱਤੀ ਲੋਕ ਵੇਖਾ ਵੇਖੀ ਕਵਿੰਟਲਾਂ ਦੀ ਮਾਤਰਾ ਵਿੱਚ ਝਾੜੂ ਅਤੇ ਲੂਣ ਆਦਿ ਝੁੰਡਾਂ ’ਤੇ ਚੜ੍ਹਾ ਕੇ ਖਰਾਬ ਕਰ ਦਿੰਦੇ ਹਨ।ਬੇਸ਼ੱਕ ਸਮੇਂ ਸਮੇਂ `ਤੇ ਧਾਰਮਿਕ ਸਮਾਗਮਾਂ ਦੌਰਾਨ ਪ੍ਰਚਾਰਕ ਅਜਿਹੇ ਪਾਖੰਡਾਂ ਤੋਂ ਵਰਜ਼ਦੇ ਰਹਿੰਦੇ ਹਨ।ਤਸਵੀਰ ਵਿੱਚ ਦਰੱਖਤਾਂ ਦੇ ਝੁੰਡ `ਤੇ ਲੂਣ ਤੇਲ ਚੜਾਉਂਦੇ ਹੋਏ ਲੋਕ।
 

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …

Leave a Reply