ਬਠਿੰਡਾ, 14 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗੁਰੂ ਸਾਹਿਬ ਨੇ ਵਿਸਾਖੀ ਦੇ ਦਿਹਾੜੇ ਖਾਲਸਾ ਪੰਥ ਦੀ ਸਾਜਨਾ ਕਰ ਕੇ ਸੰਗਤਾਂ ਨੂੰ ਮੜੀਆਂ, ਮਸਾਣਾਂ, ਝੁੰਡਾਂ ਆਦਿ ਨੂੰ ਪੂੱਜਣ ਤੋਂ ਮਨ੍ਹਾਂ ਕੀਤਾ ਸੀ, ਲੇਕਿਨ ਫਿਰ ਵੀ ਅਸੀਂ ਮੱਤ ਨਹੀ ਲੈ ਸਕੇ।ਅੱਜ ਵੀ ਸਾਨੂੰ ਸੁਮੱਤ ਨਹੀ ਆਈ, ਇਸੇ ਕਰ ਕੇ ਹੀ ਪਾਵਣ ਤਿਓਹਾਰਾਂ `ਤੇ ਮਨਮੱਤੀ ਲੋਕ ਵੇਖਾ ਵੇਖੀ ਕਵਿੰਟਲਾਂ ਦੀ ਮਾਤਰਾ ਵਿੱਚ ਝਾੜੂ ਅਤੇ ਲੂਣ ਆਦਿ ਝੁੰਡਾਂ ’ਤੇ ਚੜ੍ਹਾ ਕੇ ਖਰਾਬ ਕਰ ਦਿੰਦੇ ਹਨ।ਬੇਸ਼ੱਕ ਸਮੇਂ ਸਮੇਂ `ਤੇ ਧਾਰਮਿਕ ਸਮਾਗਮਾਂ ਦੌਰਾਨ ਪ੍ਰਚਾਰਕ ਅਜਿਹੇ ਪਾਖੰਡਾਂ ਤੋਂ ਵਰਜ਼ਦੇ ਰਹਿੰਦੇ ਹਨ।ਤਸਵੀਰ ਵਿੱਚ ਦਰੱਖਤਾਂ ਦੇ ਝੁੰਡ `ਤੇ ਲੂਣ ਤੇਲ ਚੜਾਉਂਦੇ ਹੋਏ ਲੋਕ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …