ਬਠਿੰਡਾ, 14 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗੁਰਦੁਆਰਾ ਸ਼ਹੀਦ ਭਾਈ ਮਤੀ ਦਾਸ ਨਗਰ ਦੀ ਸਮੂਹ ਸੰਗਤ ਅਤੇ ਆਸ ਪਾਸ ਦੇ ਇਲਾਕੇ ਨਛੱਤਰ ਨਗਰ, ਜੋਗਾ ਨਗਰ, ਹਰਬੰਸ ਨਗਰ ਦੀਆਂ ਸੰਗਤਾ ਵੱਲੋਂ ਪਿਛਲੇ ਲਗਾਤਾਰ ਕਈ ਸਾਲਾਂ ਤੋਂ ਵਿਸਾਖੀ ’ਤੇ ਜਾਣ ਵਾਲੀ ਸੰਗਤਾਂ ਦੀ ਲੰਗਰ ਛਕਾਉਣ ਦੀ ਸੇਵਾ ਕੀਤੀ ਜਾਂਦੀ ਹੈ।ਸੰਗਤਾਂ ਵਲੋਂ ਅੱਜ ਵੀ ਵਿਸਾਖੀ ਦੇ ਸ਼ੁਭ ਦਿਹਾੜੇ ’ਤੇ ਮਾਨਸਾ ਰੋਡ ਸਮੂਹ ਸੰਗਤਾਂ ਵਲੋਂ ਮਿਲ ਕੇ ਲੰਗਰ ਤਿਆਰ ਕਰ ਕੇ ਸੰਗਤਾਂ ਨੂੰ ਪੰਗਤਾਂ ਵਿੱਚ ਬਿਠਾ ਕੇ ਛਕਾਇਆ ਗਿਆ।ਲੰਗਰ ਵਿਚ ਬੀਬੀਆਂ ਵਲੋਂ ਛੋਲਿਆਂ ਦੀ ਸਬਜ਼ੀ, ਪ੍ਰਸ਼ਾਦੇ ਅਤੇ ਹਲਵਾ ਤਿਆਰ ਕੀਤਾ ਗਿਆ।ਨਾਲੋ-ਨਾਲ ਚਾਹ ਅਤੇ ਪਾਣੀ ਦਾ ਵੀ ਵਿਸ਼ੇਸ਼ ਇੰਤਜ਼ਾਮ ਕੀਤਾ ਗਿਆ। ਸੇਵਾਦਾਰਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ।ਬੱਚੇ, ਬੁਜ਼ਰਗ ਤੇ ਬੀਬੀਆਂ ਵਲੋਂ ਬਹੁਤ ਹੀ ਸ਼ਰਧਾ ਨਾਲ ਲੰਗਰ ਦੀ ਸੇਵਾ ਸਵੇਰੇ ਸ਼ੁਰੂ ਕੀਤੀ ਗਈ, ਜੋ ਕਿ ਸ਼ਾਮ ਤੱਕ ਚੱਲੀ।ਅਣਗਿਣਤ ਸੰਗਤਾਂ ਨੇ ਲੰਗਰ ਛੱਕ ਕੇ ਗੁਰੂ ਸਾਹਿਬ ਦਾ ਸਿਮਰਨ ਕੀਤਾ।ਸੇਵਾ ਵਿਚ ਗੁਰਦੁਆਰਾ ਸਾਹਿਬ ਦੀ ਸਮੂਹ ਪ੍ਰਬੰਧਕ ਕਮੇਟੀ ਦੇ ਅਹੁੱਦੇਦਾਰਾਂ ਅਤੇ ਮੈਂਬਰਾਂ ਨੇ ਵੱਧ ਚੜ੍ਹ ਕੇ ਭਾਗ ਲਿਆ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …