
ਨਵੀਂ ਦਿੱਲੀ, 8 ਅਗਸਤ (ਅੰਮ੍ਰਿਤ ਲਾਲ ਮੰਨਣ)- ਪਾਕਿਸਤਾਨ ਦੇ ਪੈਸ਼ਾਵਰ ਵਿਖੇ ਬੀਤੀ ਦਿਨੀ ਅਣਪਛਾਤੇ ਲੋਕਾਂ ਵੱਲੋਂ 3 ਸਿੱਖਾਂ ਤੇ ਕੀਤੀ ਗਈ ਗੋਲੀਬਾਰੀ ਦੇ ਖਿਲਾਫ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਘੱਟ ਗਿਣਤੀ ਕੌਮਾਂ ਨੂੰ ਸੁਰੱਖਿਆ ਮੁਹੱਇੀਆ ਕਰਵਾਉਣ ਵਾਸਤੇ ਮੰਗ ਪੱਤਰ ਭੇਜਿਆ ਹੈ।ਦਿੱਲੀ ਵਿਖੇ ਪਾਕਿਸਤਾਨੀ ਸ਼ਫੀਰ ਅਬਦੁੱਲ ਬਾਸਿਤ ਦੇ ਰਾਹੀਂ ਭੇਜੇ ਗਏ ਇਸ ਮੰਗ ਪੱਤਰ ‘ਚ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸਿੱਖ, ਹਿੰਦੂ, ਕ੍ਰਿਸ਼ਚਨ ਅਤੇ ਅਹਿਮਦੀਆ ਭਾਈਚਾਰੇ ਦੇ ਲੋਕਾਂ ਤੇ ਬੀਤੇ ਇਕ ਦਹਾਕੇ ਤੋਂ ਹੋ ਰਹੇ ਹਮਲਿਆਂ ਬਾਰੇ ਵੀ ਜਾਣੂੰ ਕਰਵਾਇਆ ਹੈ।
ਅਣਪਛਾਤੇ ਹਮਲਾਵਰਾਂ ਦੀ ਗੋਲੀ ਦਾ ਸ਼ਿਕਾਰ ਹੋਏ ਜਗਮੋਤ ਸਿੰਘ, ਮਨਮੀਤ ਸਿੰਘ ਅਤੇ ਪਰਮ ਸਿੰਘ ਤੇ ਹੋਏ ਹਮਲਿਆਂ ਬਾਰੇ ਜਾਣੂੰ ਕਰਵਾਉਂਦੇ ਹੋਏ ਕਮੇਟੀ ਪ੍ਰਬੰਧਕਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਸਿੱਖਾਂ ਦੀ ਸੁਰੱਖਿਆਂ ਪ੍ਰਤੀ ਪੁਰਣ ਧਿਆਣ ਦੇਣ ਦੀ ਅਪੀਲ ਵੀ ਕੀਤੀ ਹੈ। ਜਗਮੋਤ ਸਿੰਘ ਦੀ ਇਸ ਗੋਲੀਬਾਰੀ ‘ਚ ਹੋਈ ਮੌਤ ਤੇ ਦੁਖ ਦਾ ਪ੍ਰਗਟਾਵਾ ਕਰਦੇ ਹੋਏ ਜੀ.ਕੇ ਨੇ ਹਸਤਨਾਗਿਰੀ, ਪੈਸ਼ਾਵਰ ‘ਚ ਆਪਣੀ ਦੁਕਾਨਾਂ ਖੋਲਣ ਵੇਲ੍ਹੇ ਵਾਪਰੇ ਇਸ ਹਾਦਸੇ ਬਾਰੇ ਵੀ ਪਾਕਿਸਤਾਨ ਪ੍ਰਧਾਨ ਮੰਤਰੀ ਨੂੰ ਜਾਣੂੰ ਕਰਵਾਇਆ ਹੈ।
ਘੱਟ ਗਿਣਤੀ ਕੌਮਾ ਦੇ ਖਿਲਾਫ ਵੱਧ ਰਹੇ ਅਪਰਾਧ ਅਤੇ ਅਗਵਾ ਦੀਆਂ ਵਾਰਦਾਤਾਂ ‘ਤੇ ਵੀ ਇਸ ਮੰਗ ਪੱਤਰ ‘ਚ ਚਿੰਤਾ ਪ੍ਰਗਟਾਈ ਗਈ ਹੈ।ਪਾਕਿਸਤਾਨ ਨੂੰ ਘੱਟ ਗਿਣਤੀ ਲੋਕਾਂ ਲਈ ਗੈਰ ਸੁਰੱਖਿਅਤ ਥਾਂ ਦੱਸਦੇ ਹੋਏ ਕਮੇਟੀ ਪ੍ਰਬੰਧਕਾਂ ਨੇ ਪੇਸ਼ਾਵਰ ‘ਚ ਰਹਿਣ ਵਾਲੇ 520 ਸਿੱਖ ਪਰਿਵਾਰਾਂ ਵਿਚੋਂ 380 ਸਿੱਖ ਪਰਿਵਾਰਾਂ ਵੱਲੋਂ ਤਾਲੀਬਾਨ ਦੇ ਵੱਧਦੇ ਪ੍ਰਭਾਵ ਸਦਕਾ ਪਲਾਇਨ ਕਰਕੇ ਦੁਜੇ ਥਾਂ ਤੇ ਜਾਣ ਦਾ ਉਕਤ ਮੰਗ ਪੱਤਰ ‘ਚ ਹਵਾਲਾ ਦਿੱਤਾ ਗਿਆ ਹੈ। ਪਾਕਿਸਤਾਨ ‘ਚ ਵਸਦੇ ਸਮੂਹ ਘੱਟ ਗਿਣਤੀ ਕੌਮਾਂ ਲਈ ਪੁਖੱਤਾ ਸੁਰੱਖਿਆਂ ਮੁਹਇਆ ਕਰਵਾਉਣ ਦੀ ਵੀ ਇਸ ਮੰਗ ਪੱਤਰ ‘ਚ ਮੰਗ ਕੀਤੀ ਗਈ ਹੈ।
Punjab Post Daily Online Newspaper & Print Media