ਅੰਮ੍ਰਿਤਸਰ, 8 ਅਗਸਤ (ਜਗਦੀਪ ਸਿੰਘ ਸੱਗੂ)- ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਵੱਲੋਂ 7ਵੀਂ ਜਮਾਤ ਦੇ ਅੰਗਰੇਜੀ ਦੇ ਅਧਿਆਪਕਾਂ ਲਈ ਇਕ ਰੋਜਾ ਵਰਕਸ਼ਾਪ ਆਯੋਜਿਤ ਕੀਤੀ ਗਈ, ਜੋ ਕਿ ਡੀ. ਏ. ਵੀ. ਸੀ. ਏ. ਈ. ਰੀਜਨਲ ਟ੍ਰੇਨਿੰਗ ਸੈਂਟਰ (ਅੰਮ੍ਰਿਤਸਰ ਜੋਨ) ਦੀ ਸੰਸਥਾ ਡੀ.ਏ.ਵੀ. ਸੈਂਟਰ ਆਫ ਐਕੈਡਮਿਕ ਐਕਸੀਲੈਂਸ, ਡੀ.ਏ.ਵੀ.ਸੀ.ਐਮ.ਸੀ. ਨਵੀਂ ਦਿੱਲੀ ਦੇ ਅਧੀਨ ਸੀ ।ਜੀ.ਐਨ.ਡੀ.ਡੀ.ਏ.ਵੀ. ਪਬਲਿਕ ਸਕੂਲ ਭਿੱਖੀਵਿੰਡ, ਐਮ.ਕੇ.ਡੀ.ਡੀ.ਏ.ਵੀ. ਪਬਲਿਕ ਸਕੂਲ ਅਟਾਰੀ, ਡੀ.ਏ.ਵੀ. ਇੰਟਰਨੈਸaਨਲ, ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਅਤੇ ਡੀ.ਏ.ਵੀ. ਪਬਲਿਕ ਸਕੂਲ ਦੇ ਲਗਭਗ 20 ਅਧਿਆਪਕਾਂ ਨੇ ਵਰਕਸ਼ਾਪ ਵਿੱਚ ਭਾਗ ਲਿਆ । ਗਿਆਰਵੀਂ ਅਤੇ ਬਾਹਰਵੀਂ ਕਾਮਰਸ ਦੇ ਸੁਪਰਵਾਇਜਰ ਸ਼੍ਰੀਮਤੀ ਅਰੁਨਾ ਬਕਸ਼ੀ ਅਤੇ ਸੀਨੀਅਰ ਅੰਗਰੇਜੀ ਵਿਭਾਗ ਦੇ ਸ਼੍ਰੀਮਤੀ ਪੂਨਮ ਸ਼ਰਮਾ ਰਿਸੋਰਸ ਪਰਸਨ ਸਨ। ਵਰਕਸ਼ਾਪ ਵਿੱਚ ਅਧਿਆਪਕਾਂ ਦਾ ਵਿੱਦਿਅਕ ਪ੍ਰਫੁਲਤਾ ਨੂੰ ਪ੍ਰਾਪਤ ਕਰਨ ਵਿੱਚ ਯੋਗਦਾਨ ਅਤੇ ਅੰਗਰੇਜੀ ਪੜ੍ਹਾਉਣ ਦੇ ਉਦੇਸa ਤੇ ਚਾਨਣਾ ਪਾਇਆ ਗਿਆ। ਰਿਸੋਰਸ ਪਰਸਨ ਨੇ ਪਾਠ ਨੂੰ ਰੋਚਕ ਬਣਾਉਣ ਲਈ ਆਡਿਓ ਵੀਡੀਓ ਅਤੇ ਇੰਟਰਨੈਟ ਦੇ ਪ੍ਰਯੋਗ ਤੇ ਜੋਰ ਦਿੱਤਾ ।ਅਸੀਂ ਕਿਸ ਤਰ੍ਹਾਂ ਪੀ.ਪੀ.ਟੀ. ਦੁਆਰਾ ਪੜ੍ਹਾਈ ਵਿਚ ਅਤੇ ਜਮਾਤ ਨਾਲ ਸੰਬੰਧਿਤ ਪਾਠਾਂ ਤੇ ਵਿਚਾਰ ਕਰ ਸਕਦੇ ਹਾਂ ।ਇਸ ਵਿੱਚ ਬਹੁਤ ਸਾਰੇ ਰੋਚਕ ਕਿਰਿਆਤਮਕ ਕਾਰਜ ਲਏ ਗਏ ।ਬੱਚਿਆਂ ਵਿੱਚ ਪੜ੍ਹਨ ਅਤੇ ਲਿਖਣ ਦੀ ਯੋਗਤਾ ਵਿਚ ਵਾਧਾ ਕਰਨ ਬਾਰੇ ਅਤੇ ਸਿਲੇਬਸ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ।ਅੰਤ ਵਿੱਚ ਅਧਿਆਪਕਾਂ ਨੇ ਪ੍ਰਸaਨ ਪੇਪਰ ਦੇ ਢਾਂਚੇ ਤੇ ਵਿਚਾਰ ਵਟਾਂਦਰਾ ਕੀਤਾ ਅਤੇ ਉਸ ਨਾਲ ਸੰਬੰਧਿਤ ਪ੍ਰਸ਼ਨ ਅਧਿਆਪਕਾਂ ਨੇ ਪੁੱਛੇ। ਅਧਿਆਪਕਾਂ ਨੇ ਜਮਾਤ ਵਿੱਚ ਪੜ੍ਹਾਉਣ ਸਮੇਂ ਹੋਏ ਤਜaਰਬੇ ਬਾਰੇ ਆਪਣੇ ਵਿਚਾਰ ਦੱਸੇ ।ਵਰਕਸ਼ਾਪ ਨਵੇਂ ਵਿਚਾਰਾਂ ਅਤੇ ਕਿਰਿਆਵਾਂ, ਵਿਧੀਆਂ ਨਾਲ ਸਫਲਤਾਪੂਰਨ ਖਤਮ ਹੋਇਆ ।
ਅੰਮ੍ਰਿਤਸਰ ਜੋਨ ਦੇ ਖੇਤਰੀ ਨਿਰਦੇਸ਼ਕ ਡਾ: ਸ੍ਰੀਮਤੀ ਨੀਲਮ ਕਾਮਰਾ, ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫਾਰ ਵੂਮੈਨ ਤੇ ਸਕੂਲ ਕੇ ਪ੍ਰਬੰਧਕ ਡਾ: ਕੇ.ਐਨ. ਕੌਲ, ਪਿੰ੍ਰਸੀਪਲ ਡੀ.ਏ.ਵੀ. ਕਾਲਜ, ਨੇ ਕਿਹਾ ਵਿਦਿਆਰਥੀਆਂ ਨੂੰ ਵਿਸ਼ਿਆਂ ਸੰਬੰਧੀ ਗਿਆਨ ਅਤੇ ਸਮਝ, ਵਿੱਦਿਅਕ ਵਿਕਾਸ ਲਈ ਇਕ ਚੰਗਾ ਕਦਮ ਹੈ । ਉਹਨਾਂ ਸਕੂਲ ਦੁਆਰਾ ਆਯੋਜਿਤ ਕੀਤੀ ਗਈ ਇਸ ਵਰਕਸ਼ਾਪ ਦੀ ਸ਼ਲਾਘਾ ਕੀਤੀ ।ਸਕੂਲ ਦੇ ਪ੍ਰਿੰਸੀਪਲ ਡਾ: ਨੀਰਾ ਸ਼ਰਮਾ ਨੇ ਰਿਸੋਰਸ ਪਰਸਨਾਂ ਦਾ ਅਤੇ ਵਰਕਸaਾਪ ਵਿਚ ਭਾਗ ਲੈਣ ਵਾਲੇ ਅਧਿਆਪਕਾਂ ਦਾ ਧੰਨਵਾਦ ਕੀਤਾ । ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਵਰਕਸ਼ਾਪਾਂ ਜਰੂਰ ਆਯੋਜਿਤ ਕਰਨੀਆਂ ਚਾਹੀਦੀਆਂ ਹਨ, ਜਿਨ੍ਹਾਂ ਦੁਆਰਾ ਅੰਗਰੇਜੀ ਭਾਸ਼ਾ ਦੇ ਵਿਕਾਸ ਵਿਚ ਆਏ ਨਵੇਂ-ਨਵੇਂ ਬਦਲਾਵਾਂ ਬਾਰੇ ਸਾਨੂੰ ਪਤਾ ਲਗਦਾ ਹੈ ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …