ਅੰਮ੍ਰਿਤਸਰ, 18 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – ਜਿਲਾ ਅੰਮ੍ਰਿਤਸਰ ਦਿਹਾਤੀ ਪੁਲਿਸ ਏ.ਐਸ.ਆਈ ਅਵਤਾਰ ਸਿੰਘ ਨੇ ਕੁਲਦੀਪ ਸਿੰਘ,
ਹਰਜੀਤ ਸਿੰਘ ਪੁੱਤਰ ਬਚਨ ਸਿੰਘ ਵਾਸੀ ਪਿੰਡ ਉਸਮਾਂ ਪਾਸੋਂ 10 ਬੋਤਲਾਂ ਦੇਸੀ ਸ਼ਰਾਬ ਨਜਾਇਜ਼ ਬਰਾਮਦ ਕੀਤੀ ਹੈ ਅਤੇ ਥਾਣਾ ਜੰਡਿਆਲਾ ਪੁਲਿਸ ਦੇ ਐਚ.ਸੀ ਰਮੇਸ਼ ਕੁਮਾਰ ਨੇ ਕੁਲਬੀਰ ਸਿੰਘ ਪੁੱਤਰ ਸ਼ੰਗਾਰਾ ਸਿੰਘ ਨੂੰ 150 ਕਿਲੋ ਲਾਹਨ 1 ਬੋਤਲ ਨਜਾਇਜ ਸ਼ਰਾਬ ਅਤੇ ਚਾਲੂ ਭੱਠੀ ਦੇ ਸਮਾਨ ਸਮੇਤ ਕਾਬੂ ਕੀਤਾ ਹੈ।ਥਾਣਾ ਕੰਬੋਜ਼ ਦੇ ਏ.ਐਸ.ਆਈ ਕਾਬਲ ਸਿੰਘ ਨੇ ਦੋਸ਼ੀ ਤਰਸੇਮ ਸਿੰਘ ਨੂੰ 100 ਕਿਲੋ ਲਾਹਨ ਸਮੇਤ ਕਾਬੂ ਕੀਤਾ ਹੈ। ਚਾਰਾਂ ਖਿਲਾਫ ਪੁਲਿਸ ਵਲੋਂ ਐਕਸਾਈਜ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਹੈ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media