ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਪੰਜਾਬੀ ਜ਼ੁਬਾਨ ਦੇ ਪ੍ਰਮੁੱਖ ਗਜ਼ਲਗੋ ਹਰਬੰਸ ਸਿੰਘ ਨਾਗੀ ਦੇ ਬੇਵਕਤੀ ਤੁਰ ਜਾਣ `ਤੇ ਲੇਖਕ ਭਾਈਚਾਰੇ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ। ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕੇਂਦਰੀ ਸਭਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਜਨ: ਸਕੱਤਰ ਸੁਸ਼ੀਲ ਦੋਸਾਂਝ, ਮੱਖਣ ਕੋਹਾੜ, ਦੇਵ ਦਰਦ, ਮਨਮੋਹਨ ਢਿੱਲੋਂ, ਡਾ. ਭੁਪਿੰਦਰ ਸਿੰਘ ਮੱਟੂ, ਨਿਰਮਲ ਅਰਪਨ, ਸ਼ਾਇਰ ਮਲਵਿੰਦਰ, ਹਰਭਜਨ ਖੇਮਕਰਨੀ, ਅਰਤਿੰਦਰ ਸੰਧੂ, ਰਾਜ ਖੁਸ਼ਵੰਤ ਸਿੰਘ ਸੰਧੂ, ਧਰਵਿੰਦਰ ਔਲਖ, ਸੁਮੀਤ ਸਿੰਘ, ਭੂਪਿੰਦਰ ਸੰਧੂ, ਜਸਬੀਰ ਸਿੰਘ ਸੱਗੂ, ਡਾ. ਇਕਬਾਲ ਕੌਰ ਸੌਂਧ, ਹਜ਼ਾਰਾ ਸਿੰਘ ਚੀਮਾ, ਜਗਤਾਰ ਗਿੱਲ, ਸਰਬਜੀਤ ਸੰਧੂ, ਸ਼ੈਲਿੰਦਰਜੀਤ ਰਾਜਨ ਅਤੇ ਡਾ. ਪਰਮਿੰਦਰ ਆਦਿ ਲੇਖਕ ਭਾਈਚਾਰੇ ਨੇ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਨਾਗੀ ਦੇ ਜਾਣ ਨਾਲ ਸਾਹਿਤ ਅਤੇ ਸਮਾਜ ਲਈ ਵੱਡਾ ਘਾਟਾ ਦੱਸਿਆ।ਮਰਹੂਮ ਹਰਬੰਸ ਸਿੰਘ ਨਾਗੀ ਦੀ ਪਤਨੀ ਸ੍ਰੀਮਤੀ ਦਰਸ਼ਨ ਕੌਰ ਅਤੇ ਪੁੱਤਰ ਪ੍ਰਭਜੀਤ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਸਵ. ਨਾਗੀ ਨਮਿਤ ਅੰਤਿਮ ਅਰਦਾਸ ਸੇਵਾ ਸਿੰਘ ਹਾਲ ਸਥਾਨਕ ਸੁਲਤਾਨਵਿੰਡ ਰੋਡ ਵਿਖੇ 22-04-2018 ਦਿਨ ਐਤਵਾਰ ਦੁਪਹਿਰ 01:00 ਵਜੇ ਤੋਂ 02:00 ਵਜੇ ਤੱਕ ਹੋਵੇਗੀ।
Check Also
ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …
Punjab Post Daily Online Newspaper & Print Media