ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ.ਸੀ.ਐਮ.ਸੀ ਨਵੀਂ ਦਿੱਲੀ ਦੇ ਪ੍ਰਧਾਨ ਆਰਿਆ ਰਤਨ ਪਦਮਸ਼੍ਰੀ ਐਵਾਰਡੀ ਡਾ. ਪੂਨਮ ਸੂਰੀ ਦੇ ਅਸ਼ੀਰਵਾਦ ਸਦਕਾ ਜੇ.ਪੀ ਸ਼ੂਰ ਡਾਇਰੈਕਟਰ ਪੀ.ਐਸ-1 ਤੇ ਏਡਿਡ ਸਕੂਲਜ਼ ਤੇ ਪੰਜਾਬ ਜ਼ੋਨ-ਏ ਦੇ ਖੇਤਰੀ ਨਿਰਦੇਸ਼ਕ ਡਾ. ਸ੍ਰੀਮਤੀ ਨੀਲਮ ਕਾਮਰਾ ਦੇ ਨਿਰਦੇਸ਼ਨ ਹੇਠ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਨੇ ਮਹਾਤਮਾ ਹੰਸਰਾਜ ਜੀ ਦਾ ਜਨਮ ਦਿਵਸ ਬੜੇ ਹੀ ਉਤਸ਼ਾਹ ਨਾਲ ਮਨਾਇਆ। ਸਕੂਲ ਦੇ ਵਿਹੜੇ ਵਿੱਚ ਆਯੌਜਿਤ ਹਵਨ ਵਿੱਚ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਮੁੱਖ ਮਹਿਮਾਨ ਵਜੋਂ ਪਹੁੰਚੇ, ਜਦਕਿ ਜੋਗਿੰਦਰ ਪਾਲ ਢੀਂਗਰਾ ਜਨ. ਸ਼ਕੱਤਰ ਕਾਂਗਰਸ ਕਮੇਟੀ, ਸ਼੍ਰੀਮਤੀ ਮਨੀਸ਼ਾ ਗੁਲਾਟੀ ਚੇਅਰਮੈਨ ਮਹਿਲਾ ਪੰਜਾਬ ਕਮੇਟੀ, ਸ਼੍ਰੀਮਤੀ ਬੇਦੀ ਉਪ ਚੇਅਰਪਰਸਨ ਡੀ.ਏ.ਵੀ ਭਿੱਖੀਵਿੰਡ, ਅਰੁਣ ਖੰਨਾ ਡਾਇਰੈਕਟਰ ਗਲੋਬਲ ਇੰਸਟੀਚਿਊਟ ਆਫ਼ ਚਾਈਲਡਹੁੱਡ ਡਿਸਅਬਿਲਟੀ, ਡਾ. ਸ਼੍ਰੀਮਤੀ ਨੀਲਮ ਕਾਮਰਾ, ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ, ਪਿ੍ਰੰਸੀਪਲ ਡੀ.ਏ.ਵੀ ਕਾਲਜ, ਹੋਰ ਡੀ.ਏ.ਵੀ ਸੰਸਥਾਵਾਂ ਦੇ ਪਿ੍ਰੰਸੀਪਲ, ਐਲ.ਐਮ.ਸੀ ਮੈਂਬਰ ਤੇ ਹੋਰ ਆਰਿਆ ਸਮਾਜੀਆਂ ਨੇ ਹਿੱਸਾ ਲਿਆ। ਮਹਾਤਮਾ ਹੰਸਰਾਜ ਦੀਆਂ ਸਿੱਖਿਆਵਾਂ, ਆਦਰਸ਼ਾਂ `ਤੇ ਅਧਾਰਿਤ ਪ੍ਰੋਗਰਾਮ ਵਿੱਚ ਦੱਸਿਆ ਗਿਆ ਕਿ ਉਹ ਇਕ ਮਹਾਨ ਸਿੱਖਿਅਕ ਤੇ ਆਰਿਆ ਸਮਾਜ ਦੇ ਉਤਸ਼ਾਹੀ ਅਨੁਯਾਈ ਸਨ।ਉਨ੍ਹਾਂ ਦਾ ਜਨਮ 19 ਅਪ੍ਰੈਲ 1864 ਈ. ਨੂੰ ਜਿ਼ਲ੍ਹਾ ਹੁਸਿ਼ਆਰਪੁਰ ਵਿੱਚ ਹੋਇਆ।ਉਹ ਸਵਾਮੀ ਦਇਆਨੰਦ ਜੀ ਦੇ ਚੇਲੇ ਸਨ।ਉਹ ਦਇਆਨੰਦ ਐਂਗਲੋ ਵੈਦਿਕ ਸਕੂਲ ਪਣਾਲੀ ਦੇ ਮੋਢੀ ਸਨ।ਸਕੂਲ ਦੇ ਵਿਦਿਆਰਥੀਆਂ ਨੇ ਮੰਤਰ ਬੋਲੇ ਤੇ ਧਾਰਮਿਕ ਗੀਤ ਤੇ ਡੀ.ਏ.ਵੀ ਗਾਨ ਗਾਇਆ।ਇਥੇ ਕਵਿਤਾਵਾਂ ਦੁਆਰਾ ਉਹਨਾਂ ਦੁਆਰਾ ਸਮਾਜ ਦੇ ਲਈ ਕੀਤੇ ਗਏ ਕੰਮਾਂ ਤੇ ਚਾਨਣਾ ਪਾਇਆ ਗਿਆ ਜਿਸ ਵਿੱਚ ਵਿਧਵਾ-ਵਿਆਹ, ਸਤੀ-ਪ੍ਰਥਾ ਅਤੇ ਬਾਲ-ਵਿਆਹ ਵਰਗੀਆਂ ਕੁਰੀਤੀਆਂ ਨੂੰ ਦੂਰ ਕੀਤਾ ਗਿਆ।ਗੁਰਜੀਤ ਸਿੰਘ ਔਜਲਾ ਨੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੱਤਾ।ਉਹਨਾਂ ਨੇ ਵਿਦਿਆਰਥੀਆਂ ਨੂੰ ਮਹਾਤਮਾ ਹੰਸਰਾਜ ਜੀ ਦੀਆਂ ਸਿੱਖਿਆਵਾਂ ਨੂੰ ਯਾਦ ਕਰਨ ਲਈ ਪ੍ਰੇਰਿਆ ਜੋ ਕਿ ਉਚਿਤ ਮਾਨਵ ਜਾਤੀ ਦੇ ਸਭ ਤੋਂ ਖ਼ਾਸ ਪ੍ਰੇਰਕ ਸਨ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉਤੱਮ ਜੀਵਨ ਦੇ ਲਈ ਉਨ੍ਹਾਂ ਦੇ ਸੱਚੇ ਮੁੱਲਾਂ ਨੂੰ ਅਪਨਾਉਣ ਲਈ ਪ੍ਰੇਰਿਆ।ਡਾ. ਸ਼੍ਰੀਮਤੀ ਨੀਲਮ ਕਾਮਰਾ ਨੇ ਵਿਦਿਆਰਥੀਆਂ ਨੂੰ ਮਹਾਤਮਾ ਹੰਸਰਾਜ ਜੀ ਦੇ ਜੀਵਨ ਨਾਲ ਉਤਸ਼ਾਹਤ ਹੋਣ ਅਤੇ ਸਮਾਜ ਦੇ ਪ੍ਰਤੀ ਸਕਾਰਾਤਮਕ ਯੋਗਦਾਨ ਦੇਣ ਨੂੰ ਕਿਹਾ।ਉਨ੍ਹਾਂ ਨੇ ਕਿਹਾ ਕਿ ਮਹਾਤਮਾ ਜੀ ਇੱਕ ਮਹਾਨ ਰਾਸ਼ਟਰਵਾਦੀ ਸੀ, ਜਿੰਨ੍ਹਾਂ ਨੇ ਸਮਾਜ ਵਿੱਚ ਫੈਲੀਆਂ ਭੈੜੀਆਂ ਕੁਰੀਤੀਆਂ ਨੂੰ ਦੂਰ ਕਰਕੇ ਸਮਾਜ ਨੂੰ ਸਿੱਖਿਅਕ ਕਰਨ ਦਾ ਕਦਮ ਉਠਾਇਆ।
ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਨੇ ਇਸ ਮੌਕੇ ਤੇ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਸ ਮਹਾਨ ਦਾਰਸ਼ਨਿਕ ਦੇ ਦੁਆਰਾ ਬਣਾਏ ਗਏ ਰਸਤੇ `ਤੇ ਚੱਲਣਾ ਚਾਹੀਦਾ ਹੈ।ਸਕੂਲ ਦੇ ਪਿੰ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਚਾਹੰੁਦੇ ਹਨ ਕਿ ਉਹਨਾਂ ਦੇ ਵਿਦਿਆਰਥੀ ਸਮਾਜ ਵਿੱਚ ਨੈਤਿਕ ਮੁੱਲਾਂ ਨੂੰ ਅਪਨਾਉਂਦੇ ਹੋਏ ਜਿੰਮੇਵਾਰ ਨਾਗਰਿਕ ਬਨਣ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਮਾਜ ਵਿੱਚ ਆਪਣਾ ਯੋਗਦਾਨ ਦੇਣ ਨੂੰ ਕਿਹਾ।ਇੱਕ ਪੱਕੇ ਇਰਾਦੇ ਨਾਲ ਚੰਗੇ ਰਾਸ਼ਟਰ ਦੀ ਸਥਾਪਨਾ ਕਰਨ ਲਈ ਪ੍ਰੇਰਿਆ।
Check Also
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਰਗੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਦਿੱਤੀ ਨਿੱਘੀ ਸਰਧਾਂਜਲੀ
ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਰਹੇ ਐਡਵੋਕੇਟ ਰਮੇਸ਼ ਰਾਜ ਭੰਡਾਰੀ …
Punjab Post Daily Online Newspaper & Print Media