ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਦੇ ਅਦਾਰੇ ਸੈਂਟਰਲ ਖ਼ਾਲਸਾ ਯਤੀਮਖ਼ਾਨਾ ਦੇ 15 ਵਿਦਿਆਰਥੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ।ਆਸ਼ਰਮ ਦੇ ਮੈਂਬਰ ਇੰਚਾਰਜ਼ ਅਤੇ ਦੀਵਾਨ ਦੇ ਮੀਤ ਪ੍ਰਧਾਨ ਸਰਬਜੀਤ ਸਿੰਘ ਦੇ ਯਤਨਾਂ ਤੇ ਪ੍ਰੇਰਨਾ ਸਦਕਾ ਇਹ ਵਿਦਿਆਰਥੀ ਅੰਮ੍ਰਿਤ ਛਕਣ ਲਈ ਤਿਆਰ ਹੋਏ ਅਤੇ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ।ਇੰਨ੍ਹਾਂ ਵਿਦਿਆਰਥੀਆਂ ਨੂੰ ਆਸ਼ਰਮ ਪਹੁੰਚਣ ਤੇ ਸਰਬਜੀਤ ਸਿੰਘ ਅਤੇ ਦਲੀਪ ਸਿੰਘ ਮੈਂਬਰ ਇੰਚਾਰਜ ਨੇ ਵਧਾਈ ਦਿਤੀ, ਸਿਰੋਪਾਓ ਭੇਟ ਕੀਤੇ ਅਤੇ ਰਹਿਤ ਮਰਿਆਦਾ ਦੇ ਧਾਰਨੀ ਬਣੇ ਰਹਿਣ ਲਈ ਪ੍ਰੇਰਨਾਂ ਤੇ ਅਸ਼ੀਰਵਾਦ ਦਿੱਤਾ।ਇਸੇ ਮੌਕੇ ਤੇ ਸੂਰਮਾ ਸਿੰਘ ਆਸ਼ਰਮ ਦੇ ਵਿਦਿਆਰਥੀ ਸ਼ਮਸ਼ੇਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ।ਜਿਕਰਯੋਗ ਹੈ ਕਿ ਇਹ ਵਿਦਿਆਰਥੀ ਸ਼ਹਿਜਾਦਾਨੰਦ ਕਾਲਜ਼ ਤੋਂ ਬੀ.ਏ ਕਰ ਰਿਹਾ ਹੈ ਅਤੇ ਪਹਿਲੇ ਸਾਲ ਵਿਚੋਂ 78% ਨੰਬਰ ਲੈ ਕੇ ਕਾਲਜ਼ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।ਸ਼ਮਸ਼ੇਰ ਸਿੰਘ ਨੂੰ ਇਸ ਪ੍ਰਾਪਤੀ ਲਈ ਗੋਬਿੰਦ ਕਾ ਸੰਤੋਖ ਡਿਵਾਇਨ ਟਰਸੱਟ ਦੇ ਮੁਖੀ ਡਾ:ਵਤਜਿੰਦਰ ਗੁਲਾਟੀ ਵਲੋਂ ਵਾਇਲਨ ਭੇਟ ਕੀਤੀ ਗਈ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media