Friday, August 14, 2026

ਸੈਂਟਰਲ ਖ਼ਾਲਸਾ ਯਤੀਮਖ਼ਾਨਾ ਦੇ ਵਿਦਿਆਰਥੀ ਅੰਮ੍ਰਿਤ ਛਕ ਕੇ ਬਣੇ ਗੁਰੂ ਵਾਲੇ

PPN1904201825ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਦੇ ਅਦਾਰੇ ਸੈਂਟਰਲ ਖ਼ਾਲਸਾ ਯਤੀਮਖ਼ਾਨਾ ਦੇ 15 ਵਿਦਿਆਰਥੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ।ਆਸ਼ਰਮ ਦੇ ਮੈਂਬਰ ਇੰਚਾਰਜ਼ ਅਤੇ ਦੀਵਾਨ ਦੇ ਮੀਤ ਪ੍ਰਧਾਨ ਸਰਬਜੀਤ ਸਿੰਘ ਦੇ ਯਤਨਾਂ ਤੇ ਪ੍ਰੇਰਨਾ ਸਦਕਾ ਇਹ ਵਿਦਿਆਰਥੀ ਅੰਮ੍ਰਿਤ ਛਕਣ ਲਈ ਤਿਆਰ ਹੋਏ ਅਤੇ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ।ਇੰਨ੍ਹਾਂ ਵਿਦਿਆਰਥੀਆਂ ਨੂੰ ਆਸ਼ਰਮ ਪਹੁੰਚਣ ਤੇ ਸਰਬਜੀਤ ਸਿੰਘ ਅਤੇ ਦਲੀਪ ਸਿੰਘ ਮੈਂਬਰ ਇੰਚਾਰਜ ਨੇ ਵਧਾਈ ਦਿਤੀ, ਸਿਰੋਪਾਓ ਭੇਟ ਕੀਤੇ ਅਤੇ ਰਹਿਤ ਮਰਿਆਦਾ ਦੇ ਧਾਰਨੀ ਬਣੇ ਰਹਿਣ ਲਈ ਪ੍ਰੇਰਨਾਂ ਤੇ ਅਸ਼ੀਰਵਾਦ ਦਿੱਤਾ।ਇਸੇ ਮੌਕੇ ਤੇ ਸੂਰਮਾ ਸਿੰਘ ਆਸ਼ਰਮ ਦੇ ਵਿਦਿਆਰਥੀ ਸ਼ਮਸ਼ੇਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ।ਜਿਕਰਯੋਗ ਹੈ ਕਿ ਇਹ ਵਿਦਿਆਰਥੀ ਸ਼ਹਿਜਾਦਾਨੰਦ ਕਾਲਜ਼ ਤੋਂ ਬੀ.ਏ ਕਰ ਰਿਹਾ ਹੈ ਅਤੇ ਪਹਿਲੇ ਸਾਲ ਵਿਚੋਂ 78% ਨੰਬਰ ਲੈ ਕੇ ਕਾਲਜ਼ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।ਸ਼ਮਸ਼ੇਰ ਸਿੰਘ ਨੂੰ ਇਸ ਪ੍ਰਾਪਤੀ ਲਈ ਗੋਬਿੰਦ ਕਾ ਸੰਤੋਖ ਡਿਵਾਇਨ ਟਰਸੱਟ ਦੇ ਮੁਖੀ ਡਾ:ਵਤਜਿੰਦਰ ਗੁਲਾਟੀ ਵਲੋਂ ਵਾਇਲਨ ਭੇਟ ਕੀਤੀ ਗਈ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …

Leave a Reply