Saturday, September 21, 2024

ਯੂਨੀਵਰਸਿਟੀ ਵਿਖੇ `ਆਰ` ਸਾਫਟਵੇਅਰ ਵਿਸ਼ੇ `ਤੇ ਤਿੰਨ ਦਿਨਾਂ-ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 20 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੈਂਟਰ ਫਾਰ ਡਾਟਾ ਅਨੈਲਟਿਕਸ ਅਤੇ PPN2004201804ਰੀਸਰਚ ਵੱਲੋਂ ਮਹਾਰਾਜਾ ਰਣਜੀਤ ਸਿੰਘ ਹਾਲ ਵਿਚ ਤਿੰਨ-ਦਿਨਾਂ ਵਰਕਸ਼ਾਪ ਅੱਜ ਸ਼ੁਰੂ ਹੋ ਗਈ।ਇਸ ਵਰਕਸ਼ਾਪ ਦੌਰਾਨ ਵਿਦਿਆਰਥਿਆਂ ਨੂੰ ਆਰ ਸਟੂਡਿੳੋਜ਼ ਦੀ ਵਰਤੋਂ ਦੇ ਰਾਹੀ ਅੰਕੜਾ ਵਿਸਲੇਸ਼ਣ ਅਤੇ ਆਰ ਸਟੂਡਿੳੋਜ਼ ਨਾਲ ਜਾਣ ਪਛਾਣ ਕਰਾਈ ਜਾਵੇਗੀ। ਇਹ ਵਰਕਸ਼ਾਪ ਸ਼ਕਤੀਸ਼ਾਲੀ, ਵਿਆਪਕ ਅਤੇ ਭਰੋਸੇਮੰਦ ਓਪਨ ਸੋਰਸ ਸਾਫਟਵੇਅਰ “ਆਰ” `ਤੇ ਕੇਂਦ੍ਰਿਤ ਹੈ।ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿਚ ਸ਼ੁੱਧ ਵਿਗਿਆਨ, ਜੀਵ ਵਿਗਿਆਨ, ਸਮਾਜਿਕ ਵਿਗਿਆਨ, ਮੈਡੀਕਲ ਵਿਗਿਆਨ ਵਿੱਚ ਖੋਜ ਲਈ ਅਤੇ ਅੰਤਰ-ਰਾਸ਼ਟਰੀ ਪ੍ਰਸਿੱਧੀ ਦੇ ਪ੍ਰਕਾਸ਼ਕਾਂ ਵਿੱਚ ਵਿਆਪਕ ਮਨਜ਼ੂਰੀ ਲਈ ਇਹ ਸਾਫਟਵੇਅਰ ਕਾਰਗਰ ਹੈ।ਡਾ. ਮਨਦੀਪ ਕੌਰ, ਪ੍ਰੋਫੈਸਰ ਯੂਨਿਵਰਸਿਟੀ ਸਕੂਲ ਆਫ ਫਾਈਨੈਂਸ਼ੀਅਲ ਸਟੱਡੀਜ਼ ਅਤੇ ਵਰਕਸ਼ਾਪ ਕੋਆਰਡੀਨੇਟਰ ਨੇ ਕਿਹਾ ਕਿ ਗੁਜਰਾਤ, ਰਾਜਸਥਾਨ, ਹਰਿਆਣਾ, ਐਨ.ਸੀ.ਆਰ, ਪੰਜਾਬ ਵਰਗੇ ਰਾਜਾਂ ਤੋਂ 46 ਅਧਿਆਪਕ, ਖੋਜਾਰਥੀ ਅਤੇ ਵਿਦਵਾਨ ਇਸ ਤਿੰਨ ਦਿਨਾ ਵਰਕਸ਼ਾਪ ਵਿਚ ਹਿੱਸਾ ਲੈ ਰਹੇ ਹਨ।
    ਡਾ. ਨੀਰਜ ਕੌਸ਼ਿਕ, ਐਸੋਸੀਏਟ ਪ੍ਰੋਫੈਸਰ, ਐਨ.ਆਈ.ਟੀ, ਕੁਰਕਸ਼ੇਤਰ ਨੇ ਇਸ ਮੌਕੇ ਆਰ ਸਾਫਟਵੇਅਰ ਬਾਰੇ ਮੁੱਖ ਭਾਸ਼ਣ ਦਿੱਤਾ ਅਤੇ ਸਾਫਟਵੇਅਰ ਆਰ ਬਾਰੇ ਵਿਸਥਾਰਪੂਰਵਕ ਵੇਰਵਿਆਂ ਨੂੰ ਸਾਂਝਾ ਕੀਤਾ।ਉਨ੍ਹਾਂ ਕਿਹਾ ਕਿ ਇਸ ਸਾਫਟਵੇਅਰ ਦੀ ਵਰਤੋਂ ਨਾਲ ਗੁੰਝਲਦਾਰ ਖੋਜ ਸਮੱਸਿਆਵਾਂ ਨਾਲ ਨਜਿੱਠਿਆ ਜਾ ਸਕਦਾ ਹੈ।ਬਾਇਓ-ਤਕਨਾਲੋਜੀ ਵਿਭਾਗ ਦੇ ਪ੍ਰੋਫੈਸਰ ਪ੍ਰਭਜੀਤ ਸਿੰਘ, ਯੂਨੀਵਰਸਿਟੀ ਸਕੂਲ ਆਫ ਫਾਈਨੈਂਸ਼ੀਅਲ ਸਟੱਡੀਜ਼ ਤੋਂ ਪ੍ਰੋਫੈਸਰ ਬਲਵਿੰਦਰ ਸਿੰਘ ਨੇ ਕਿਹਾ ਕਿ ਇਹ ਪਹਿਲਕਦਮੀ ਬਹੁਤ ਵੱਡਾ ਯੋਗਦਾਨ ਸਾਬਤ ਹੋਵੇਗੀ ਅਤੇ ਖੋਜਾਰਥੀਆਂ ਅਤੇ ਅਧਿਆਪਕਾਂ ਲਈ ਸਹਾਈ ਹੋਵੇਗੀ।
     ਇਥੇ ਵਰਣਨਯੋਗ ਹੈ ਕਿ ਸੈਂਟਰ ਫਾਰ ਡਾਟਾ ਐਨਾਲਟਿਕਸ ਅਤੇ ਰਿਸਰਚ ਦੀ ਸਥਾਪਨਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਪ੍ਰੋ. ਜੇ.ਐਸ ਸੰਧ ਦੇ ਦਿਸ਼ਾ ਨਿਰਦੇਸ਼ ਹੇਠ ਯੂਨੀਵਰਸਿਟੀ ਦੇ ਵਿਦਿਆਰਥੀ, ਖੋਜਾਰਥੀ ਅਤੇ ਅਧਿਆਪਕਾਂ ਨੂੰ ਖੋਜ ਵਿਚ ਵਧੇਰੇ ਨਿਪੁੰੁਨ ਕਰਨ ਲਈ ਕੀਤੀ ਗਈ ਸੀ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply