ਪਠਾਨਕੋਟ, 20 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਘਰ ਘਰ ਨੋਕਰੀ ਦੇਣ ਦਾ ਜੋ ਵਾਅਦਾ ਕੀਤਾ ਸੀ, ਉਸ ਅਧੀਨ ਜਿਲ੍ਹਾ
ਪਠਾਨਕੋਟ ਵਿੱਚ ਸਭ ਤੋਂ ਪਹਿਲਾ ਰੋਜਗਾਰ ਮੇਲਾ ਆਈ.ਟੀ.ਆਈ ਕਾਲਜ ਲੜਕੇ ਵਿਖੇ ਲਗਾਇਆ ਗਿਆ ਸੀ ਅਤੇ ਉਸ ਤੋਂ ਬਾਅਦ ਜਿਲ੍ਹੇ ਅੰਦਰ ਹੋਰ ਲੱਗਣ ਵਾਲੇ ਰੋਜਗਾਰ ਮੇਲਿਆਂ ਦੋਰਾਨ ਹੁਣ ਸਥਿਤੀ ਇਹ ਹੈ ਕਿ ਰੋਜਗਾਰ ਮੇਲਿਆਂ ਵਿੱਚ ਪਹੰੁਚਣ ਵਾਲੀਆਂ ਕੰਪਨੀਆਂ ਦੀ ਗਿਣਤੀ ਦਿਨ ਪ੍ਰਤੀਦਿਨ ਵੱਧ ਰਹੀ ਹੈ ਅਤੇ ਰਜਿਸਟੇ੍ਰਸ਼ਨ ਕਰਨ ਵਾਲਿਆਂ ਦੀ ਸੰਖਿਆ ਘਟ ਰਹੀ ਹੈ, ਉਨ੍ਹਾ ਜਿਲ੍ਹਾ ਪਠਾਨਕੋਟ ਦੇ ਨੋਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਜਿਹੇ ਮੇਲਿਆਂ ਵਿੱਚ ਭਾਗ ਲੈ ਕੇ ਲਾਭ ਪ੍ਰਾਪਤ ਕਰਨ।ਇਹ ਪ੍ਰਗਟਾਵਾ ਅਮਿਤ ਵਿੱਜ ਵਿਧਾਇਕ ਪਠਾਨਕੋਟ ਨੇ ਏ.ਐਂਡ.ਐਮ ਗਰੁਪ ਆਫ ਇੰਸਟੀਚਿਊਟ ਵਿੱਚ ਲਗਾਏ ਗਏ 9ਵੇਂ ਜਾਬ ਫੇਅਰ-2018 ਦੋਰਾਨ ਸੰਬੋਧਨ ਕਰਦਿਆਂ ਕੀਤਾ।ਇਸ ਮੋਕੇ ਪ੍ਰਧਾਨ ਮੋਹਿਤ ਮਹਾਜਨ, ਉਪ ਪ੍ਰਧਾਨ ਅਕਸੈ ਮਹਾਜਨ, ਸਕੱਤਰ ਸੋਨੂ ਮਹਾਜਨ, ਕੰਪਿਊਟਰ ਕਾਲਜ ਦੀ ਡਾਇਰੈਕਟਰ ਡਾ. ਰੈਨੁਕਾ ਮਹਾਜਨ, ਪ੍ਰਬੰਧਕ ਕਾਲਜ ਦੀ ਡਾਇਰੈਕਟਰ ਡਾ. ਪੂਜਾ ਉਹਰੀ, ਰਵਿੰਦਰ ਸੈਣੀ, ਅਨਿਲ ਪੰਡਿਤ, ਸੁਨੀਤਾ, ਸੁਗੰਧ, ਜੋਤੀ, ਗੁਰਪ੍ਰੀਤ, ਰਵੀ, ਰਜ਼ਤ, ਮੱਧੂ, ਬਬੀਤਾ, ਸੀਮਾ, ਨੇਹਾ ਅਤੇ ਹੋਰ ਹਾਜ਼ਰ ਸਨ।
ਰੋਜਗਾਰ ਮੇਲੇ ਦਾ ਅਰੰਭ ਅਮਿਤ ਵਿੱਜ ਵਿਧਾਇਕ ਪਠਾਨਕੋਟ ਅਤੇ ਆਸੀਸ ਵਿੱਜ ਵਲੋਂ ਦੀਪਕ ਰੋਸ਼ਨ ਕਰਕੇ ਕੀਤਾ ਗਿਆ।ਇਸ ਮੋਕੇ ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਰੋਜਗਾਰ ਮੇਲੇ ਦੀਆਂ ਸੁਭ ਕਾਮਨਾਵਾਂ ਦਿੱਤੀਆਂ।ਜਿਕਰਯੋਗ ਹੈ ਕਿ ਅੱਜ ਦੇ ਰੋਜਗਾਰ ਮੇਲੇ ਵਿੱਚ ਵੱਖ ਵੱਖ 45 ਕੰਪਨੀਆਂ ਪਹੁੰਚੀਆਂ।ਰੋਜਗਾਰ ਮੇਲੇ ਦੋਰਾਨ ਕੁੱਲ 1000 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ।ਇੰਟਰਵਿਊ ਦੇ ਲਈ ਮੁੱਖ ਪੜਾਅ ਪਾਰ ਕਰ ਕੇ ਕਰੀਬ 300 ਵਿਦਿਆਰਥੀਆਂ ਦੀ ਚੋਣ ਕੀਤੀ ਗਈ।ਮੁੱਖ ਮਹਿਮਾਨ ਅਮਿਤ ਵਿੱਜ ਵਿਧਾਇਕ ਪਠਾਨਕੋਟ ਨੂੰ ਯਾਦਗਾਰ ਚਿੰਨ੍ਹ ਭੇਂਟ ਕਰ ਕੇ ਸਨਮਾਨਿਤ ਕੀਤਾ ਗਿਆ।
ਉਪ ਪ੍ਰਧਾਨ ਅਕਸ਼ੈ ਮਹਾਜਨ ਨੇ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਵੀ ਇਸ ਤਰ੍ਹਾ ਦੇ ਰੋਜਗਾਰ ਮੇਲੇ ਲਗਾਏ ਜਾਣਗੇ ਤਾਂ ਜੋ ਵੱਧ ਤੋਂ ਵੱਧ ਬੇਰੋਜਗਾਰ ਨੋਜਵਾਨਾਂ ਦੇ ਲਈ ਰੋਗਜਾਰ ਦੇ ਮੋਕੇ ਪੈਦਾ ਕੀਤੇ ਜਾ ਸਕਣ।ਇਸ ਮੋਕੇ ਡਾਇਰੈਟਰ ਪੂਜਾ ਉਹਰੀ ਨੇ ਰੋਜਗਾਰ ਮੇਲੇ ਵਿੱਚ ਪਹੁੰਚੀਆਂ ਵੱਖ ਵੱਖ ਕੰਪਨੀਆਂ ਦਾ ਧੰਨਵਾਦ ਕੀਤਾ।
Check Also
ਰੇਲਵੇ ਸਟੇਸ਼ਨ ਰਮਦਾਸ ਦੇ ਅਧੁਨਿਕੀਕਰਨ ਲਈ ਕੇਂਦਰੀ ਰੇਲ ਮੰਤਰਾਲੇ ਕੋਲ ਜੋਰ ਸ਼ੋਰ ਨਾਲ ਉਠਾਇਆ ਮੁੱਦਾ -ਧਾਲੀਵਾਲ
ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਕੁਲਦੀਪ ਸਿੰਘ …
Punjab Post Daily Online Newspaper & Print Media