Saturday, April 18, 2026

ਜਿਲਾ ਸਿਖਿਆ ਅਫਸਰ ਵੱਲੋ ਸ਼ੁਕਰਪੁਰਾ ਸਕੂਲ ਦਾ ਨਿਰੀਖਣ

PPN09081404
ਬਟਾਲਾ, 9 ਅਗਸਤ ( ਨਰਿੰਦਰ ਬਰਨਾਲ)-  ਸਿਖਿਆ ਵਿਭਾਗ ਤੇ ਡਾਇਰੈਕਟਰ ਜਨਰਲ ਚੰਡੀਗੜ ਪੰਜਾਬ ਦੇ ਦਿਸ਼ਾ ਨਿਰਦੇਸਾਂ ਦੀ ਰੋਸਨੀ ਵਿਚ ਜਿਲਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿਘ ਸੈਣੀ ਤੇ ਉਹਨਾਂ ਦੀ ਟੀਮ ਵੱਲੋ ਸਰਕਾਰੀ ਹਾਈ ਸਕੂਲ ਸ਼ੁਕਰਪੁਰਾ ਦਾ ਅਚਾਨਕ ਨਿਰੀਖਣ ਕੀਤਾ ਗਿਆ। ਬੱਚਿਆ ਤੇ ਅਧਿਆਪਕਾਂ ਦੇ ਕੰਮ ਪ੍ਰਤੀ ਤਸੱਲੀ ਦਾ ਪ੍ਰਗਟਾਆ ਕੀਤਾ ਗਿਆ।ਸਮੁਚੇ ਨਿਰੀਖਣ ਵਿਚ ਸਕੂਲ ਦੇ ਵਿਦਿਆਰਥੀਆਂ ਦੀ ਕਾਪੀਆਂ, ਲਾਇਬਰੇਰੀ, ਸਾਂਇੰਸ ਲੈਬ, ਮਿਡ ਡੇ ਮੀਲ ਦੀ ਗੁਣਵੱਤਾ, ਅਧਿਆਪਕ ਡਾਇਰੀਆਂ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਗਿਆ।ਵਿਦਿਆਰਥੀਆਂ ਕਾਪੀਆ ਚੈਕ ਕਰਦੇ ਸਮੇ ਵਧੀਆ ਕਾਰਗੁਜਾਰੀ ਵਾਲੇ ਵਿਦਿਆਰਥੀਆਂ ਨੂੰ ਪ੍ਰਸੰਸਾ ਦੇ ਸਬਦ ਲਿਖਣ ਵਾਸਤੇ ਕਿਹਾ ਤੇ ਅਧਿਆਪਕ ਡਾਇਰੀ ਨੂੰ ਸੁਚੱਜੇ ਢੰਗ ਨਾਲ ਲਿਖਣ ਵਾਸਤੇ ਪ੍ਰੇਰਤ ਕੀਤਾ ਗਿਆ।ਇਸ ਨਿਰੀਖਣ ਟੀਮ ਵਿਚ ਸ੍ਰ. ਸੁਖਚੈਨ ਸਿਘ, ਪਰਦੀਪ ਕੁਮਾਰ, ਨਰਿੰਦਰ ਸਿੰਘ ਬਰਨਾਲ, ਤੇ ਕਮਲਦੀਪ ਹਾਜ਼ਰ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply