Saturday, March 21, 2026

ਸੰਘਰਸ਼ੀ ਅਧਿਆਪਕ ਮਨਜੀਤ ਕੋਟੜਾ ਦੀ ਯਾਦ ਵਿੱਚ ਖੋਲ੍ਹੀ ਗਈ ਲਾਇਬਰੇਰੀ

ਪ੍ਰੋ. ਜਗਮੋਹਣ ਸਿੰਘ ਵਿਦਿਆਰਥੀਆਂ ਦੇ ਹੋਏ ਰੂ-ਬ-ਰੂ

PPN2304201804ਭੀਖੀ, 23 ਅਪੈ੍ਰਲ (ਪੰਜਾਬ ਪੋਸਟ- ਕਮਲ ਜਿੰਦਲ) – ਸਿੱਖਿਆ ਵਿਕਾਸ ਮੰਚ ਮਾਨਸਾ ਅਤੇ ਰੈਡੀਕਲ ਪੀਪਲਜ਼ ਫੋਰਮ ਵੱਲੋਂ ਸੰਘਰਸ਼ਸ਼ੀਲ ਅਧਿਆਪਕ ਆਗੂ ਮਨਜੀਤ ਕੋਟੜਾ ਦੀ ਯਾਦ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਕੋਟੜਾ ਕਲਾਂ ਵਿਖੇ ਲਾਇਬ੍ਰੇਰੀ ਖੋਲ੍ਹੀ ਗਈ।ਜਿਸ ਦਾ ਉਦਘਾਟਨ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਣ ਸਿੰਘ ਪ੍ਰਧਾਨ ਜਮਹੂਰੀ ਅਧਿਕਾਰ ਸਭਾ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.ਸਿੱ.) ਕੁਲਭੂਸ਼ਣ ਸਿੰਘ ਬਾਜਵਾ ਨੇ ਕੀਤਾ।ਉਨ੍ਹਾਂ ਬੱਚਿਆਂ ਨੂੰ ਉਸਾਰੂ ਕਿਤਾਬਾਂ ਪੜ੍ਹਨ ਦਾ ਸੁਨੇਹਾ ਦਿੱਤਾ।ਲਾਇਬੇ੍ਰਰੀ ਦੇ ਉਦਘਾਟਨ ਸਮਾਗਮ ਤੋਂ ਬਾਅਦ ਸਰਕਾਰੀ ਹਾਈ ਸਕੂਲ ਕੋਟੜਾ ਕਲਾਂ ਵਿਖੇ ਵਿਦਿਆਰਥੀਆਂ ਦੇ ਰੂ-ਬ-ਰੂ ਹੁੰਦਿਆਂ ਪ੍ਰੋ. ਜਗਮੋਹਣ ਸਿੰਘ ਨੇ ਕਿਤਾਬਾਂ ਦੀ ਮਹੱਤਤਾ `ਤੇ ਗੱਲ ਕਰਦਿਆਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਦੀ ਮਹਾਨ ਵਿਚਾਰਧਾਰਾ ਲਈ ਕਿਤਾਬਾਂ ਦਾ ਵੱਡਾ ਯੋਗਦਾਨ ਰਿਹਾ ਹੈ, ਉਹ ਜੇਲ੍ਹ ਅੰਦਰ ਵੀ ਨਿਰੰਤਰ ਕਿਤਾਬਾਂ ਪੜ੍ਹਦੇ ਲਿਖਦੇ ਰਹੇ।ਉਹਨਾਂ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਉਹਨਾਂ ਨੂੰ ਚੰਗੀ ਸਿਹਤ, ਹੌਂਸਲਾ ਅਤੇ ਆਪਣੇ ਇਰਾਦਿਆਂ ਨੂੰ ਨੇਕ ਤੇ ਦ੍ਰਿੜ ਬਣਾਉਣ ਦਾ ਸੁਨੇਹਾ ਦਿੱਤਾ। ਉਹਨਾਂ ਨੇ ਸ਼ਹੀਦ ਭਗਤ ਸਿੰਘ ਦਾ ਬਹੁਤ ਸਾਰੀਆਂ ਯਾਦਾਂ ਸਾਂਝੀਆਂ ਕੀਤੀਆਂ।ਰੈਡੀਕਲ ਫੋਰਮ ਦੇ ਆਗੂ ਸੁਖਦਰਸ਼ਨ ਨੱਤ, ਹਰਭਗਵਾਨ ਭੀਖੀ, ਰਾਜਵਿੰਦਰ ਮੀਰ ਨੇ ਕਿਹਾ ਕਿ ਕਿਤਾਬਾਂ ਗਿਆਨ ਦੇ ਵੱਡੇ ਸੋਮੇ ਹਨ ਪਰ ਚਿੰਤਾ ਦੀ ਗੱਲ ਹੈ ਕਿ ਅਸੀਂ ਕਿਤਾਬਾਂ ਦੀ ਪੜ੍ਹਾਈ ਸਿਰਫ ਨੌਕਰੀਆਂ ਤੱਕ ਸੀਮਿਤ ਕਰ ਲਈ ਹੈ ਜਦੋਂ ਕਿ ਕਿਤਾਬਾਂ ਹੀ ਅਸਲ ਜ਼ਿੰਦਗੀ ਦੀ ਜਾਂਚ ਸਿਖਾਉਂਦੀਆਂ ਹਨ।ਉਹਨਾਂ ਕਿਹਾ ਚੰਗਾ ਸਹਿਤ, ਚੰਗੇ ਸਮਾਜ ਦੀ ਸਿਰਜਣਾ ਕਰਦਾ ਹੈ।
ਇਸ ਮੌਕੇ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਮਜੀਤ ਸਿੰਘ, ਪ੍ਰਿੰਸੀਪਲ ਅਸ਼ੋਕ ਕੁਮਾਰ, ਸਾਹਿਤਕਾਰ ਕੁਲਵਿੰਦਰ ਬੱਛੂਆਣਾ, ਸਰਪੰਚ ਸੁਖਚੈਨ ਸਿੰਘ, ਸੋਨੀਆ ਕੋਟੜਾ, ਸਾਬਕਾ ਸਰਪੰਚ ਨਛੱਤਰ ਸਿੰਘ, ਸਮਸ਼ੇਰ ਸਿੰਘ, ਗੁਰਦੀਪ ਸਿੰਘ ਨੇ ਵੀ ਲਾਇਬ੍ਰੇਰੀਆਂ ਖੋਲ੍ਹਣ ਦੀ ਮੁਹਿੰਮ ਨੂੰ ਉਸਾਰੂ ਦੱਸਿਆ।ਸਿੱਖਿਆ ਵਿਕਾਸ ਮੰਚ ਦੇ ਪ੍ਰਧਾਨ ਹਰਦੀਪ ਸਿੰਘ ਸਿੱਧੂ ਅਤੇ ਜਨਰਲ ਸਕੱਤਰ ਰਾਜੇਸ਼ ਬੁਢਲਾਡਾ ਨੇ ਦੱਸਿਆ ਕਿ ਇਹ ਮੰਚ ਵੱਲੋਂ ਖੋਲ੍ਹੀ ਗਈ ਚੌਥੀ ਲਾਇਬ੍ਰੇਰੀ ਹੈ ਅਤੇ ਇਸ ਮੁਹਿੰਮ ਨੂੰ ਜਾਰੀ ਰਖਦਿਆਂ ਮਾਨਸਾ ਜ਼ਿਲ੍ਹੇ ਦੇ ਸਮੂਹ ਸਕੂਲਾਂ ਵਿੱਚ ਲਾਇਬ੍ਰੇਰੀਆਂ ਖੋਲ੍ਹੀਆਂ ਜਾਣਗੀਆਂ। ਇਸ ਮੌਕੇ ਗਗਨਦੀਪ ਸਿੰਘ ਕੋਟੜਾ, ਹਰਦੇਵ ਸਿੰਘ, ਸੁਖਦੇਵ ਸਿੰਘ, ਸ਼ਿੰਗਾਰਾ ਸਿੰਘ, ਜਸਵੀਰ ਸਿੰਘ ਜੱਸਾ, ਰਮਨਦੀਪ ਸਿੰਘ, ਕੁਲਦੀਪ ਸਿੰਘ, ਲਾਡੀ ਜਟਾਣਾ ਨੇ ਵੀ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਕਿਤਾਬਾਂ ਨਾਲ ਜੁੜਨ ਦਾ ਸੱਦਾ ਦਿੱਤਾ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply