ਅੰਮ੍ਰਿਤਸਰ, 25 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸਮਾਜ ਸੇਵੀ ਸੰਸਥਾ ‘ਮਾਣ ਧੀਆਂ ਤੇ’ ਸਮਾਜ ਭਲਾਈ ਸੁਸਾਇਟੀ (ਰਜਿ:) ਵੱਲੋਂ ਇਕ ਸਮਾਰੋਹ ਦੌਰਾਨ ਜੰਮੂ ਕਸ਼ਮੀਰ ਦੇ ਕਠੂਆ ਵਿਖੇ ਅੱਠ ਸਾਲ ਦੀ ਬਾਲੜੀ ਦੀ ਮੌਤ ਦੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼ਰਧਾਂਜਲੀ ਦਿੱਤੀ ਗਈ।ਇਸ ਮੋਕੇ ਏ.ਡੀ.ਸੀ.ਪੀ ਗੋਰਵ ਤੁਰਾ ਨੇ ਕਿਹਾ ਕਿ ਇਸ ਦੁਖਦਾਈ ਘਟਨਾ ਨੇ ਦੇਸ਼ ਦੇ ਹਰ ਇਨਸਾਫ ਪਸੰਦ ਨਾਗਰਿਕ ਦੀਆਂ ਅੱਖਾਂ ਨਮ ਕਰ ਦਿੱਤੀਆਂ ਹਨ।ਅੰਤਰਾਸ਼ਟਰੀ ਪਹਿਲਵਾਨ ਨਵਜੋਤ ਕੋਰ ਨੇ ਕਿਹਾ ਕਿ ਹਰ ਨਿੱਕੀ ਬਾਲੜੀ ਦੀਆਂ ਮਾਵਾਂ ਬਹੁਤ ਹੀ ਚਿੰਤਾਗ੍ਰਸਤ ਹਨ।ਉਨਾਂ ਕਿਹਾ ਕਿ ਇਸ ਘਟਨਾ ਦੇ ਦੋਸ਼ੀਆਂ ਨੂੰ ਦੁਬਈ ਦੀ ਤਰਜ਼ ਤੇ ਸੜਕ ਤੇ ਫਾਂਸੀ ਸਜ਼ਾ ਮਿਲਣੀ ਚਾਹੀਦੀ ਹੈ।ਇਸ ਮੌਕੇ ਕੌਸਲਰ ਵਿਰਾਟ ਦੇਵਗਨ, ਅੰਤਰਾਸ਼ਟਰੀ ਪਹਿਲਵਾਨ ਨਵਜੋਤ ਕੋਰ, ਡਾ: ਰੂਪਨ ਢਿੱਲੋਂ, ਬਿਊਟੀ ਸਿੰਘ, ਕੁਲਵੰਤ ਸਿੰਘ ਹੰਸ ਅਤੇ ਸਮਾਜ ਸੇਵਕ ਗੁਰਿੰਦਰ ਸਿੰਘ ਮੱਟੂ ਹਾਜਰ ਸਨ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media