Friday, April 24, 2026

ਪੈਨਸ਼ਨਰਾਂ ਦਾ ਵਫ਼ਦ 6ਵੇਂ ਪੰਜਾਬ ਪੇਅ-ਕਮਿਸ਼ਨ ਨੂੰ ਮਿਲਿਆ

PPN0505201803ਸਮਰਾਲਾ, 5 ਮਈ (ਪੰਜਾਬ ਪੋਸਟ- ਕੰਗ) – ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦਾ ਇੱਕ ਵਫ਼ਦ ਚਾਰੇ ਕਨਵੀਨਰਾਂ ਪ੍ਰੇਮ ਸਾਗਰ ਸ਼ਰਮਾ, ਬਖ਼ਸ਼ੀਸ਼ ਸਿੰਘ, ਕੇਵਲ ਸਿੰਘ ਅਤੇ ਮਹਿੰਦਰ ਸਿੰਘ ਦੀ ਰਹਿਨੁਮਾਈ ਹੇਠ 6ਵੇਂ ਪੰਜਾਬ ਪੇਅ-ਕਮਿਸ਼ਨ ਦੇ ਚੇਅਰਮੈਨ ਜੈ ਸਿੰਘ ਗਿੱਲ ਨੂੰ ਚੰਡੀਗੜ੍ਹ ਵਿਖੇ ਮਿਲਿਆ।ਜਿਸ ਵਿੱਚ ਪੈਨਸ਼ਨਰਾਂ ਨੂੰ ਦਰਪੇਸ਼ ਮੁਸ਼ਕਿਲਾਂ ਜਿਵੇਂ ਕਿ ਕੇਂਦਰੀ ਸਰਕਾਰ ਵਾਂਗ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਨੂੰ ਸਮਾਂਬੱਧ ਕਰਨਾ, 01-01-2006 ਤੋਂ ਪਹਿਲੇ ਅਤੇ ਬਾਅਦ ਵਾਲੇ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਵਿੱਚ ਪਿਆ ਪਾੜਾ ਦੂਰ ਕਰਨ, ਸਾਬਕਾ ਫੌਜੀਆਂ ਵਾਂਗ ਕੈਸ਼-ਲੈਸ ਸਿਸਟਮ ਆਫ਼ ਟਰੀਟਮੈਂਟ ਨੂੰ ਲਾਗੂ ਕਰਨ ਦੀ ਸਿਫ਼ਾਰਸ਼ ਕਰਨਾ, ਛੇਤੀ ਰਿਪੋਰਟ ਤਿਆਰ ਕਰਕੇ ਜੋ ਬਣਦੀਆਂ ਸੁਵਿਧਾਵਾਂ ਹਨ ਸਰਕਾਰ ਨੂੰ ਸੌਂਪਣਾ ਆਦਿ ਹਨ।ਹੋਰ ਲੋੜੀਂਦੀਆਂ ਸੁਵਿਧਾਵਾਂ ਬਾਰੇ ਜੋ ਕਮਿਸ਼ਨ ਨੂੰ ਸਿਫਾਰਸ਼ਾਂ ਕਰਨ ਬਾਰੇ ਲਗਭਗ ਅੱਧਾ ਘੰਟਾ ਦੇ ਵਿਚਾਰ ਵਿਟਾਂਦਰੇ ਉਪਰੰਤ ਸਹਿਮਤੀ ਬਣੀ।
ਇਸ ਮੌਕੇ ਉਪਰੋਕਤ ਕਨਵੀਨਰਾਂ ਤੋਂ ਇਲਾਵਾ ਕਰਮ ਸਿੰਘ ਧਨੋਆ, ਜਸਮੇਰ ਸਿੰਘ ਬਾਠ, ਪ੍ਰੇਮ ਚੰਦ ਅਗਰਵਾਲ, ਮੋਹਣ ਸਿੰਘ, ਪ੍ਰੇਮ ਸਿੰਘ ਪ੍ਰਧਾਨ ਮਾਛੀਵਾੜਾ, ਸੁਰਜੀਤ ਸਿੰਘ, ਅਜੀਤ ਸਿੰਘ ਸੋਢੀ, ਨਛੱਤਰ ਸਿੰਘ, ਸੁਰਿੰਦਰ ਕੁਮਾਰ ਜੋਸ਼ਨ ਅਤੇ ਰਣਬੀਰ ਢਿੱਲੋਂ ਜਿਨ੍ਹਾਂ ਨੇ 6ਵੇਂ ਪੰਜਾਬ ਪੇ-ਕਮਿਸ਼ਨ ਨਾਲ ਖੁੱਲ ਕੇ ਵਿਚਾਰ ਵਟਾਂਦਰਾ ਕਰਕੇ ਸਿਫਾਰਸ਼ਾਂ ਕਰਨ ਦੀ ਬੇਨਤੀ ਕੀਤੀ।ਚੇਅਰਮੈਨ ਜੈ ਸਿੰਘ ਗਿੱਲ ਨੇ ਭਰੋਸਾ ਦਿੱਤਾ ਕਿ ਪੈਨਸ਼ਨਰਾਂ ਵੱਲੋਂ ਦਿੱਤੇ ਸੁਝਾਵਾਂ `ਤੇ ਪੂਰਾ ਧਿਆਨ ਦਿੱਤਾ ਜਾਵੇਗਾ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …

Leave a Reply