Wednesday, August 12, 2026

ਸ਼ਾਹਕੋਟ ਦੀ ਜ਼ਿਮਨੀ ਚੋਣ ਸਮੇਂ ਸਰਕਾਰ ਨੂੰ ਘੇਰਣਗੇ ਪੈਨਸ਼ਨਰ

ਬਜ਼ਾਰਾਂ ਵਿੱਚ ਰੋਸ ਮਾਰਚ 25 ਮਈ ਨੂੰ – ਪ੍ਰੇਮ ਸਾਗਰ ਸ਼ਰਮਾ

Prem Sagar Sharmaਸਮਰਾਲਾ, 5 ਮਈ (ਪੰਜਾਬ ਪੋਸਟ- ਕੰਗ) – ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਵਲੋਂ ਸ਼ਾਹ ਕੋਟ ਦੀ ਜ਼ਿਮਨੀ ਚੋਣ ਸਮੇਂ 21 ਤੋਂ 24 ਮਈ ਤੱਕ ਜ਼ਿਲ੍ਹਿਆਂ ਵਾਰ ਭੁੱਖ ਹੜਤਾਲਾਂ ਅਤੇ 25 ਮਈ ਨੂੰ ਰਾਜ ਪੱਧਰੀ ਰੈਲੀ ਕਰ ਕੇ ਬਜ਼ਾਰਾਂ ਵਿੱਚ ਰੋਸ ਮਾਰਚ ਕੱਢਿਆ ਜਾਵੇਗਾ।ਫਰੰਟ ਦੇ ਚਾਰੇ ਕਨਵੀਨਰਾਂ ਪ੍ਰੇਮ ਸਾਗਰ ਸ਼ਰਮਾ, ਬਖਸ਼ੀਸ਼ ਸਿੰਘ, ਕੇਵਲ ਸਿੰਘ ਅਤੇ ਮਹਿੰਦਰ ਸਿੰਘ ਨੇ ਸਾਂਝੇ ਤੌਰ ਜਾਰੀ ਬਿਆਨ `ਚ ਕਿਹਾ ਕਿ ਉਨ੍ਹਾਂ ਕਿਹਾ ਕਿ ਉਪਰੋਕਤ ਫ਼ੈਸਲਾ ਮਜਬੂਰੀ ਵੱਸ ਕੀਤਾ ਗਿਆ ਹੈ ਕਿਉਂਕਿ ਮੌਜੂਦਾ ਕਾਂਗਰਸ ਸਰਕਾਰ ਮਹਿੰਗਾਈ ਭੱਤੇ ਦੀਆਂ ਤਿੰਨ ਕਿਸ਼ਤਾਂ ਦੱਬੀ ਬੈਠੀ ਹੈ, ਜਦੋਂ ਕਿ ਹਰਿਆਣਾ ਸਰਕਾਰ ਨੇ 142 ਪ੍ਰਤੀਸ਼ਤ ਕੇਂਦਰੀ ਸਰਕਾਰ ਮੁਤਾਬਿਕ ਦੇ ਦਿੱਤਾ ਹੈ।ਮੈਡੀਕਲ ਬਿਲਾਂ ਦੀ ਵੀ ਅਦਾਇਗੀ ਨਹੀਂ ਹੋ ਰਹੀ।01-01-2006 ਤੋਂ ਪਹਿਲੇ ਅਤੇ ਬਾਅਦ ਵਾਲੇ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਵਿੱਚ ਪਿਆ ਪਾੜਾ ਵੀ ਦੂਰ ਨਹੀਂ ਕੀਤਾ ਗਿਆ।ਸਰਕਾਰ ਨੂੰ ਅਨੇਕਾਂ ਵਾਰ ਸੱਦਾ ਪੱਤਰ ਭੇਜਣ ਬਾਰੇ ਅਪੀਲਾਂ ਕੀਤੀਆਂ ਗਈਆਂ।ਹੁਣ ਪੰਜਾਬ ਦੇ ਪੈਨਸ਼ਨਰਾਂ ਨੇ ਫੈਸਲਾ ਕੀਤਾ ਹੈ ਕਿ ਜੇ ਸਰਕਾਰ ਵੱਲੋਂ ਜਲਦੀ ਹੀ ਕੋਈ ਸੱਦਾ ਪੱਤਰ ਨਾ ਆਇਆ ਤਾਂ ਸੰਘਰਸ਼ ਛੇੜ ਕੇ ਵਜ਼ੀਰਾਂ ਦੀਆਂ ਕੋਠੀਆਂ ਸਾਹਮਣੇ ਰੋਸ ਵਜੋਂ ਭੜਥੂ ਪਾਇਆ ਜਾਵੇਗਾ।ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਰਣਬੀਰ ਢਿੱਲੋਂ, ਅਜੀਤ ਸਿੰਘ ਸੋਢੀ, ਨਛੱਤਰ ਸਿੰਘ, ਮਹਿੰਦਰ ਕੁਮਾਰ ਜੋਸ਼ਨ, ਕਰਮ ਸਿੰਘ ਧਨੋਆ, ਪੇ੍ਰਮ ਚੰਦ ਅਗਰਵਾਲ, ਪ੍ਰੇਮ ਸਿੰਘ, ਸੁਰਜੀਤ ਸਿੰਘ ਮਾਛੀਵਾੜਾ ਅਤੇ ਜਸਮੇਰ ਸਿੰਘ ਬਾਠ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply