ਜੰਡਿਆਲਾ ਗੁਰੂ, 5 ਮਈ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਅਮਰੀਕਾ ਦੀ ਫਾਇਰ ਡਿਪਾਰਟਮੈਂਟ ਅਤੇ ਨਿਊਯਾਰਕ ਪੁਲਿਸ ਡਿਪਾਰਟਮੈਂਟ ਵੱਲੋਂ ਚਾਰ ਪੰਜਾਬੀਆਂ ਨੇ ਵੱਡੀਆਂ ਮੱਲਾਂ ਮਾਰੀਆਂ ਹਨ।ਜੀ.ਟੀ ਰੋਡ ਓਲਾਈਵ ਗਾਰਡਨ ਆਪਣੇ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐਨ.ਆਰ.ਆਈ ਸੁਰਿੰਦਰ ਸਿੰਘ ਜੋਸਨ ਨੇ ਦੱਸਿਆ ਕਿ ਉਨ੍ਹਾਂ ਦਾ ਭਣੇਵਾਂ ਤੇ ਪਿਤਾ ਜਗੀਰ ਸਿੰਘ ਤੇ ਮਾਤਾ ਨਰਿੰਦਰ ਕੌਰ ਸਿਮਰਨਜੀਤ ਸਿੰਘ ਦੀ ਪਿਛਲੇ ਦਿਨੀ ਫਾਇਰ ਡਿਪਾਰਟਮੈਂਟ ਆਫ ਨਿਊਯਾਰਕ ਸਟੇਟ ਵੱਲੋਂ ਚੋਣ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਫਾਇਰ ਡਿਪਾਰਟਮੈਂਟ ਅਤੇ ਨਿਊਯਾਰਕ ਪੁਲਿਸ ਡਿਪਾਰਟਮੈਂਟ ਅਮਰੀਕਾ ਦੀ ਇਕ ਬਹੁਤ ਹੀ ਵੱਡੀ ਨਾਮਵਰ ਸੰਸਥਾ ਹੈ, ਜਿਸ ਵਿਚ ਚਾਰ ਪੰਜਾਬੀ ਨੌਜਵਾਨਾਂ ਨੂੰ ਸਿਲੈਕਟ ਕੀਤਾ ਗਿਆ ਹੈ।ਸਿਮਰਨਜੀਤ ਸਿੰਘ ਅਤੇ ਰਾਜਬੀਰ ਸਿੰਘ ਫਾਇਰ ਡਿਪਾਰਟਮੈਂਟ ਅਤੇ ਨਵਦੀਪ ਕੰਬੋਜ ਅਤੇ ਜੋਹਨ ਸਿੰਘ ਨਿਊਯਾਰਕ ਦੇ ਪੁਲਿਸ ਡਿਪਾਰਟਮੈਂਟ ਵਿਚ ਸਿਲੈਕਟ ਹੋਣ ਨਾਲ ਜਿੱਥੇ ਪੰਜਾਬੀਆਂ ਦਾ ਮਾਣ ਵਧਿਆ ਹੈ, ਉੱਥੇ ਜੰਡਿਆਲਾ ਇਲਾਕੇ ਭਰ ਵਿਚ ਖੁਸ਼ੀ ਦੀ ਲਹਿਰ ਹੈ।ਉਨ੍ਹਾਂ ਦੱਸਿਆ ਕਿ ਸਿਮਰਨਜੀਤ ਸਿੰਘ ਪੁੱਤਰ ਜਗੀਰ ਦਾ ੱਜਦੀ ਪਿੰਡ ਜਹਾਂਗੀਰ ਜਿਲਾ ਤਰਨ ਤਾਰਨ ਹੈ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media