Tuesday, November 24, 2026

ਸੜਕ ਹਾਦਸੇ’ ਚ ਭਾਜਪਾ ਆਗੂ ਦੀ ਮੋਤ

 ਭੀਖੀ, 6 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਬੀਤੀ ਰਾਤ ਨੇੜਲੇ ਪਿੰਡ ਹਮੀਰਗੜ੍ਹ ਢੈਪਈ ਕੋਲ ਵਾਪਰੇ ਸੜਕ ਹਾਦਸੇ ਵਿੱਚ ਸਥਾਨਕ ਭਾਜਪਾ ਆਗੂ ਦੀ ਮੋਤ PPN0605201803ਹੋ ਗਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਸ਼ਨੀਵਾਰ ਦੇਰ ਸ਼ਾਮ ਪਿੰਡ ਹਮੀਰਗੜ੍ਹ ਢੈਪਈ ਕੋਲ ਭਾਜਪਾ ਆਗੂ ਵਜ਼ੀਰ ਸਿੰਘ ਦੇ ਮੋਟਰਸਾਇਕਲ ਨਾਲ ਮਾਨਸਾ ਵਾਸੀ ਨਿੱਕਾ ਸਿੰਘ ਦਾ ਮੋਟਰਸਾਇਕਲ ਟਕਰਾ ਗਿਆ।ਇਸ ਹਾਦਸੇ ਵਿੱਚ ਵਜ਼ੀਰ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਿਸ ਨੂੰ ਪਟਿਆਲਾ ਦੇ ਰਾਜਿੰਦਰਾ ਮੈਡੀਕਲ ਕਾਲਜ ਵਿੱਚ ਇਲਾਜ਼ ਲਈ ਲਿਜਾਇਆ ਗਿਆ, ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਉੇਸ ਦੀ ਮੋਤ ਹੋ ਗਈ।
ਮ੍ਰਿਤਕ ਲੰਬੇ ਸਮੇ ਤੋਂ ਭਾਜਪਾ ਦਾ ਸਰਗਰਮ ਵਰਕਰ ਸੀ।ਉਹ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦਾ ਜਿਲਾ ਮੀਤ ਪ੍ਰਧਾਨ ਵੀ ਰਿਹਾ ਅਤੇ ਉਸ ਦੀ ਪਤਨੀ ਨਗਰ ਪੰਚਾਇਤ ਭੀਖੀ ਦੀ ਕੌਂਸਲਰ ਵੀ ਰਹੀ।ਵਜ਼ੀਰ ਸਿੰਘ ਦੀ ਮੋਤ ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਭਾਜਪਾ ਸੂਬਾ ਕਾਰਜਕਾਰਨੀ ਦੇ ਮੈਂਬਰ ਸੁਖਦੇਵ ਸਿੰਘ ਫਰਵਾਹੀ, ਭਾਜਪਾ ਅਨੁਸੂਚਿਤ ਜਾਤੀ ਮੋਰਚਾ ਪੰਜਾਬ ਦੇ ਉਪ ਪ੍ਰਧਾਨ ਬਲਕਾਰ ਸਿੰਘ ਸਹੋਤਾ, ਰਾਜਿੰਦਰ ਰਾਜੀ, ਸੁਰੇਸ਼ ਕੁਮਾਰ, ਡਾ. ਸ਼ਾਮ ਲਾਲ, ਵਰਿੰਦਰ ਸ਼ੇਰਪੁਰੀਆ, ਅਜੈਬ ਸਿੰਘ ਹੋਡਲਾ ਆਦਿ ਨੇ ਕਿਹਾ ਕਿ ਇਸ ਦੁੱਖ ਦੀ ਘੜੀ `ਚ ਸੰਗਠਨ ਪਰਿਵਾਰ ਦੇ ਨਾਲ ਖੜ੍ਹਾ ਹੈ।ਉਧਰ ਥਾਣਾ ਮੁਨਸ਼ੀ ਜਰਨੈਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਲੜਕੇ ਮੈਂਗਲ ਸਿੰਘ ਕਮਲ ਦੇ ਬਿਆਨਾਂ `ਤੇ ਪਰਚਾ ਦਰਜ਼ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। 

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply