ਅੰਮ੍ਰਿਤਸਰ, 6 ਮਈ (ਪੰਜਾਬ ਪੋਪਸਟ- ਸੁਖਬੀਰ ਸਿੰਘ) – ਸੀ.ਆਈ.ਏ ਸਟਾਫ ਦੀ ਪੁਲਿਸ ਨੇ ਚਾਰ ਕਾਰ ਸਵਾਰਾਂ ਨੂੰ ਕਾਬੂ ਕਰ ਕੇ ਉਨਾਂ ਪਾਸੋਂ 360 ਗ੍ਰਾਮ ਹੈਰੋਇਨ
ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਇੱਕ ਪ੍ਰੈਸ ਕਾਨਫਰੰਸ ਦੌਰਾਨ ਏ.ਡੀ.ਸੀ.ਪੀ ਹਰਜੀਤ ਸਿੰਘ ਧਾਰੀਵਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੀ.ਆਈ.ਏ ਸਟਾਫ ਦੇ ਮੁਖੀ ਇੰਸਪੈਕਟਰ ਜੋਗਾ ਸਿੰਘ ਦੀ ਅਗਵਾਈ ਹੇਠ ਸੀ.ਆਈ.ਏ ਸਟਾਫ ਦੇ ਏ.ਐਸ.ਆਈ ਪਰਮਜੀਤ ਸਿੰਘ ਪੁਲਿਸ ਪਾਰਟੀ ਸਮੇਤ ਤਰਨ ਤਾਰਨ ਰੋਡ `ਤੇ ਸਨ ਤਾਂ ਸ਼ਰਮਾ ਕਲੌਨੀ ਵਲੋਂ ਆ ਰਹੀ ਇੰਡੀਗੋ ਕਾਰ ਨੰਬਰ ਪੀਬੀ 02 ਬੀਐਚ 8596 ਦਾ ਡਰਾਈਵਰ ਤੇ ਕਾਰ ਵਿੱਚ ਬੈਠੇ ਤਿੰਨ ਹੋਰ ਵਿਅਕਤੀ ਪੁਲਿਸ ਨੂੰ ਦੇਖ ਕੇ ਕਾਰ ਵਿਚੋਂ ਉਤਰ ਕੇ ਭੱਜਣ ਲੱਗੇ ਤਾਂ ਪੁਲਿਸ ਪਾਰਟੀ ਨੇ ਉਨਾਂ ਨੂੰ ਕਾਬੂ ਲ਼ਿਆ।ਤਲਾਸ਼ੀ ਲੇਣ `ਤੇ ਉਨਾਂ ਪਾਸੋਂ 360 ਗ੍ਰਾਮ ਬਰਾਮਦ ਕੀਤੀ ਗਈ।ਇੰਨਾਂ ਦੀ ਪਛਾਣ ਗਗਨਦੀਪ ਸਿੰਘ ਉਰਫ ਗਗਨ ਤੇ ਸੋਨੂ ਦੋਨੋ ਵਾਸੀ ਹਿੰਮਤਪੁਰਾ ਨਗਰ ਨਿਗਮ ਕਲੌਨੀ, ਅੰਮ੍ਰਿਤਸਰ, ਸਿਰਮਨਪ੍ਰੀਤ ਸਿੰਘ ਉਰਫ ਪ੍ਰਿੰਸ ਵਾਸੀ ਕੋਟ ਮੰਗਲ ਸਿੰਘ ਤਰਨ ਤਾਰਨ ਰੋਡ ਅੰਮ੍ਰਿਤਸਰ ਤੇ ਸੁਰਿੰਦਰ ਸਿੰਘ ਉਰਫ ਗੋਲਡੀ ਵਾਸੀ ਸ਼ਰਮਾ ਕਲੌਨੀ ਤਰਨ ਤਾਰਨ ਰੋਡ ਵਜੋਂ ਹੋਈ ਹੈ।ਚਾਰਾਂ ਦੇ ਖਿਲਾਫ ਐਨ.ਡੀ.ਪੀ.ਐਸ ਦੀਆਂ ਧਾਰਾਵਾਂ ਤਹਿਤ ਥਾਣਾ ਸੀ ਡਵੀਜਨ ਵਿਖੇ ਕੇਸ ਦਰਜ ਕਰ ਕੇ ਮਾਨਯੋਗ ਅਦਾਲਤ `ਚ ਪੇਸ਼ ਕਰ ਕੇ ਪੁੱਛਗਿਛ ਲਈ ਰਿਮਾਂਡ ਹਾਸਲ ਕੀਤਾ ਗਿਆ ਹੈ।
Check Also
ਵਿਧਾਇਕ ਡਾ. ਗੁਪਤਾ ਨੇ ਵਿਧਾਨ ਸਭਾ ਵਿੱਚ ਸੀਵਰੇਜ਼ ਅਤੇ ਪਾਰਕਿੰਗ ਸਟੈਂਡ ਪ੍ਰੋਜੈਕਟ ਸਬੰਧੀ ਮੁੱਦੇ ਉਠਾਏ
ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕੇਂਦਰੀ …
Punjab Post Daily Online Newspaper & Print Media