ਭੀਖੀ, 6 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਬੀਤੀ ਰਾਤ ਨੇੜਲੇ ਪਿੰਡ ਹਮੀਰਗੜ੍ਹ ਢੈਪਈ ਕੋਲ ਵਾਪਰੇ ਸੜਕ ਹਾਦਸੇ ਵਿੱਚ ਸਥਾਨਕ ਭਾਜਪਾ ਆਗੂ ਦੀ ਮੋਤ
ਹੋ ਗਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਸ਼ਨੀਵਾਰ ਦੇਰ ਸ਼ਾਮ ਪਿੰਡ ਹਮੀਰਗੜ੍ਹ ਢੈਪਈ ਕੋਲ ਭਾਜਪਾ ਆਗੂ ਵਜ਼ੀਰ ਸਿੰਘ ਦੇ ਮੋਟਰਸਾਇਕਲ ਨਾਲ ਮਾਨਸਾ ਵਾਸੀ ਨਿੱਕਾ ਸਿੰਘ ਦਾ ਮੋਟਰਸਾਇਕਲ ਟਕਰਾ ਗਿਆ।ਇਸ ਹਾਦਸੇ ਵਿੱਚ ਵਜ਼ੀਰ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਿਸ ਨੂੰ ਪਟਿਆਲਾ ਦੇ ਰਾਜਿੰਦਰਾ ਮੈਡੀਕਲ ਕਾਲਜ ਵਿੱਚ ਇਲਾਜ਼ ਲਈ ਲਿਜਾਇਆ ਗਿਆ, ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਉੇਸ ਦੀ ਮੋਤ ਹੋ ਗਈ।
ਮ੍ਰਿਤਕ ਲੰਬੇ ਸਮੇ ਤੋਂ ਭਾਜਪਾ ਦਾ ਸਰਗਰਮ ਵਰਕਰ ਸੀ।ਉਹ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦਾ ਜਿਲਾ ਮੀਤ ਪ੍ਰਧਾਨ ਵੀ ਰਿਹਾ ਅਤੇ ਉਸ ਦੀ ਪਤਨੀ ਨਗਰ ਪੰਚਾਇਤ ਭੀਖੀ ਦੀ ਕੌਂਸਲਰ ਵੀ ਰਹੀ।ਵਜ਼ੀਰ ਸਿੰਘ ਦੀ ਮੋਤ ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਭਾਜਪਾ ਸੂਬਾ ਕਾਰਜਕਾਰਨੀ ਦੇ ਮੈਂਬਰ ਸੁਖਦੇਵ ਸਿੰਘ ਫਰਵਾਹੀ, ਭਾਜਪਾ ਅਨੁਸੂਚਿਤ ਜਾਤੀ ਮੋਰਚਾ ਪੰਜਾਬ ਦੇ ਉਪ ਪ੍ਰਧਾਨ ਬਲਕਾਰ ਸਿੰਘ ਸਹੋਤਾ, ਰਾਜਿੰਦਰ ਰਾਜੀ, ਸੁਰੇਸ਼ ਕੁਮਾਰ, ਡਾ. ਸ਼ਾਮ ਲਾਲ, ਵਰਿੰਦਰ ਸ਼ੇਰਪੁਰੀਆ, ਅਜੈਬ ਸਿੰਘ ਹੋਡਲਾ ਆਦਿ ਨੇ ਕਿਹਾ ਕਿ ਇਸ ਦੁੱਖ ਦੀ ਘੜੀ `ਚ ਸੰਗਠਨ ਪਰਿਵਾਰ ਦੇ ਨਾਲ ਖੜ੍ਹਾ ਹੈ।ਉਧਰ ਥਾਣਾ ਮੁਨਸ਼ੀ ਜਰਨੈਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਲੜਕੇ ਮੈਂਗਲ ਸਿੰਘ ਕਮਲ ਦੇ ਬਿਆਨਾਂ `ਤੇ ਪਰਚਾ ਦਰਜ਼ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media