Sunday, August 9, 2026

ਖੇਤੀ ਹਾਦਸੇ ਦੋਰਾਨ ਕਿਸਾਨ ਬਲਵੀਰ ਸਿੰਘ ਗੋਗੀ ਦੀ ਮੋਤ

ਭੀਖੀ, 6 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਅਚਾਨਕ ਬੇਹੋਸ਼ ਹੋ ਕੇ ਟਰੈਕਟਰ ਦੀ ਛਤਰੀ ਨਾਲ ਸਿਰ ਵੱਜਣ ਕਾਰਨ ਭੀਖੀ ਦੇ ਕਿਸਾਨ ਬਲਵੀਰ ਸਿੰਘ ਦੀ PPN0605201804ਮੋਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਬਲਵੀਰ ਸਿੰਘ ਦੇ ਪੁੱਤਰ ਕਮਲਪ੍ਰੀਤ ਸਿੰਘ  ਨੇ ਦੱਸਿਆ ਹੈ ਕਿ ਉਸ ਦਾ ਪਿਤਾ ਜਮੀਨ ਦੀ ਵਾਹੀ ਕਰ ਰਿਹਾ ਸ।ਉਸ ਦੇ ਅਚਾਨਕ ਬੇਹੋਸ਼ ਹੋਣ ਨਾਲ ਸਿਰ ਛੱਤਰੀ ਦੀਆ ਪੱਤੀਆਂ ਨਾਲ ਜਾ ਟਕਰਾ ਗਿਆ।ਜਿਸ ਨੂੰ ਤੁਰੰਤ ਸਿਵਲ ਹਸਪਤਾਲ ਭੀਖੀ ਲਿਜਾਇਆ ਗਿਆ।ਉਸ ਦੀ ਹਾਲਤ ਨਾਜੁਕ ਵੇਖਦੇ ਹੋਏ ਸਰਕਾਰੀ ਹਸਪਤਾਲ ਮਾਨਸਾ ਰੈਫਰ ਕਰ ਦਿੱਤਾ ਗਿਆ, ਜਿਥੇ ਇਲਾਜ਼ ਦੌਰਾਨ ੳੇਸ ਦੀ ਮੋਤ ਹੋ ਗਈ।ਪੁਲਿਸ ਨੇ 174 ਦੀ ਕਾਰਵਾਈ ਕਰਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।

Check Also

ਵਿਧਾਇਕ ਡਾ. ਗੁਪਤਾ ਨੇ ਵਿਧਾਨ ਸਭਾ ਵਿੱਚ ਸੀਵਰੇਜ਼ ਅਤੇ ਪਾਰਕਿੰਗ ਸਟੈਂਡ ਪ੍ਰੋਜੈਕਟ ਸਬੰਧੀ ਮੁੱਦੇ ਉਠਾਏ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕੇਂਦਰੀ …

Leave a Reply