ਭੀਖੀ, 6 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਵੱਲੋ ਖਸਰੇ ਦੇ ਖਤਮੇ ਅਤੇ ਰੁਬੇਲਾ ਨੂੰੂ ਕਾਬੂ
ਕਰਨ ਲਈ 9 ਮਹੀਨੇ ਤੋ 15 ਸਾਲ ਦੀ ਉਮਰ ਤੱਕ ਦੇ ਬੱਚਿਆਂ ਨੂੰ ਲਗਾਏ ਜਾ ਰਹੇ ਟੀਕੇ ਪ੍ਰਤੀ ਸੋਸ਼ਲ ਮੀਡੀਆ `ਤੇ ਫੈੇਲਾਏ ਜਾ ਰਹੇ ਭਰਮ ਪ੍ਰਚਾਰ ਪ੍ਰਤੀ ਲੋਕਾ ਦੇ ਮਨ ਵਿੱਚ ਅਜੇ ਵੀ ਭੈਅ ਹੈ।ਉਸ ਭੈਅ ਨੂੰ ਦੂਰ ਕਰਨ ਲਈ ਸਿਹਤ ਵਿਭਾਗ ਵੱਲੋ ਟੀਕਾਕਰਨ ਮੁਹਿਮ ਪ੍ਰਤੀ ਜਾਗਰੂਕਤਾ ਲਈ ਅੱਡੀ ਚੋਟੀ ਦਾ ਜੋਰ ਲਗਾਇਆ ਹੋਇਆ ਹੇੈ।ਸਿਹਤ ਵਿਭਾਗ ਵੱਲੋ ਅੱਜ ਭੀਖੀ ਖੇਤਰ ਦੇ ਕਈ ਸਕੂਲਾਂ ਵਿੱਚ ਟੀਮਾਂ ਟੀਕੇ ਲਗਾੳਣ ਲਈ ਭੇਜਿਆ ਗਈਆ।ਪ੍ਰਾਪਤ ਜਾਣਕਾਰੀ ਅਨੁਸਾਰ ਸਿਹਤ ਵਿਭਾਗ ਵੱਲੋ ਕਈ ਪਿੰਡਾਂ ਵਿੱਚ ਸਰਪੰਚਾਂ ਅਤੇ ਪੰਤਵੰਤੇ ਸੱਜਣਾਂ ਨਾਲ ਮੀਟਿੰਗਾਂ ਕਰਕੇ ਟੀਕਾਕਰਨ ਪ੍ਰਤੀ ਲੋਕਾਂ ਦੇ ਭੁਲੇਖੇ ਦੂਰ ਕਰਨ ਲਈ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ, ਉਥੇ ਪਿੰਡ ਹੋਡਲਾ ਕਲਾਂ ਅਤੇ ਸਮਾਉ ਦੇ ਹਾਈ ਸਕੂਲ ਵਿੱਚ ਟੀਕਾਕਰਨ ਕੀਤਾ ਗਿਆ।ਪਿੰਡ ਸਮਾਉ ਦੇ ਹਾਈ ਸਕੂਲ ਪ੍ਰਿਸੀਪਲ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਵਿਦਿਆਰਥੀਆ ਦੇ ਮਾਪਿਆਂ ਦੀ ਸਹਿਮਤੀ ਨਾਲ 30 ਵਿਦਿਆਰਥੀਆ ਦੇ ਟੀਕੇ ਲਗਾਏ ਗਏ।ਇਸ ਮੋਕੇ ਤੇ ਮਾਸਟਰ ਸੁਖਵਿੰਦਰ ਸਿੰਘ, ਰਣਜੀਤ ਸਿੰਘ, ਰਾਜੇਸ਼ ਕੁਾਮਾਰ ਤੋ ਇਲਾਵਾ ਸਿਹਤ ਵਿਭਾਗ ਦੇ ਡਾ. ਹਰੋਜਤ ਕੋਰ, ਨਰਸ ਹਰਜੀਤ ਕੋਰ, ਕਰਮਜੀਤ ਕੋਰ, ਰਾਮਜੀਤ ਕੋਰ, ਅਮਨਜੀਤ ਕੋਰ ਹਾਜਰ ਸਨ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media