Tuesday, November 24, 2026

ਜੋਸ਼ੀ ਨੂੰ ਮਿਲੇ ਅਮਰੀਕਾ ਵਿਚ ਮਾਰੇ ਗਏ ਯੁਵਕ ਦੇ ਪ੍ਰੀਵਾਰਕ ਮੈਂਬਰ

PPN10081406

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਅਮਰੀਕਾ ਵਿਚ ਗੈਸ ਸਟੇਸ਼ਨ ਤੇ ਮਾਰੇ ਗਏ ਯੁਵਕ ਰਜਿੰਦਰ ਸ਼ਰਮਾ ਦੇ ਪਰਿਵਾਰ ਵਾਲੇ ਕੈਬਿਨਟ ਮੰਤਰੀ ਅਨਿਲ ਜੋਸ਼ੀ ਨੂੰ ਮਿਲੇ ਅਤੇ ਗੁਹਾਰ ਲਾਈ ਕਿ ਚਾਹੇ ਉਹ ਆਪਣੇ ਪੁੱਤਰ ਨੂੰ ਮਿਲ ਨਹੀ ਸਕੇ, ਪਰ ਉਹਨਾਂ ਦੀ ਇੱਛਾ ਹੈ ਕਿ ਉਹ ਆਖੀਰਲੀ ਵਾਰ ਹੀ ਉਸ ਨੂੰ ਇੱਕ ਵਾਰ ਜਰੂਰ ਦੇਖ ਸਕਣ।ਸ੍ਰੀ ਜੋਸ਼ੀ ਨੇ ਉਹਨਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਭਰੋਸਾ ਦਿੱਤਾ ਕਿ ਉਹ ਹਰ ਵੇਲੇ ਰਜਿੰਦਰ ਦੇ ਪਰਿਵਾਰ  ਦੇ ਨਾਲ ਹਨ ਅਤੇ ਜੋ ਵੀ ਵੱਧ ਤੋਂ ਵੱਧ ਹੋ ਸਕਿਆ ਉਹ ਜਰੂਰ ਕਰਨਗੇ। ਉਨਾਂ ਹੋਰ ਕਿਹਾ ਕਿ ਉਹ ਮ੍ਰਿਤਕ ਦੀ ਲਾਸ਼ ਵਾਪਿਸ ਲਿਆਉਣ ਲਈ ਕੇਂਦਰੀ ਵਿਦੇਸ਼ ਮੰਤਰੀ ਸ਼੍ਰੀ ਮਤੀ ਸ਼ੁਸ਼ਮਾ ਸਵਰਾਜ ਨਾਲ ਸੰਪਰਕ ਕਰਨਗੇ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply