ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਅਮਰੀਕਾ ਵਿਚ ਗੈਸ ਸਟੇਸ਼ਨ ਤੇ ਮਾਰੇ ਗਏ ਯੁਵਕ ਰਜਿੰਦਰ ਸ਼ਰਮਾ ਦੇ ਪਰਿਵਾਰ ਵਾਲੇ ਕੈਬਿਨਟ ਮੰਤਰੀ ਅਨਿਲ ਜੋਸ਼ੀ ਨੂੰ ਮਿਲੇ ਅਤੇ ਗੁਹਾਰ ਲਾਈ ਕਿ ਚਾਹੇ ਉਹ ਆਪਣੇ ਪੁੱਤਰ ਨੂੰ ਮਿਲ ਨਹੀ ਸਕੇ, ਪਰ ਉਹਨਾਂ ਦੀ ਇੱਛਾ ਹੈ ਕਿ ਉਹ ਆਖੀਰਲੀ ਵਾਰ ਹੀ ਉਸ ਨੂੰ ਇੱਕ ਵਾਰ ਜਰੂਰ ਦੇਖ ਸਕਣ।ਸ੍ਰੀ ਜੋਸ਼ੀ ਨੇ ਉਹਨਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਭਰੋਸਾ ਦਿੱਤਾ ਕਿ ਉਹ ਹਰ ਵੇਲੇ ਰਜਿੰਦਰ ਦੇ ਪਰਿਵਾਰ ਦੇ ਨਾਲ ਹਨ ਅਤੇ ਜੋ ਵੀ ਵੱਧ ਤੋਂ ਵੱਧ ਹੋ ਸਕਿਆ ਉਹ ਜਰੂਰ ਕਰਨਗੇ। ਉਨਾਂ ਹੋਰ ਕਿਹਾ ਕਿ ਉਹ ਮ੍ਰਿਤਕ ਦੀ ਲਾਸ਼ ਵਾਪਿਸ ਲਿਆਉਣ ਲਈ ਕੇਂਦਰੀ ਵਿਦੇਸ਼ ਮੰਤਰੀ ਸ਼੍ਰੀ ਮਤੀ ਸ਼ੁਸ਼ਮਾ ਸਵਰਾਜ ਨਾਲ ਸੰਪਰਕ ਕਰਨਗੇ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …