Wednesday, August 12, 2026

ਦੂਜੇ ਦਿਨ ਵੀ ਜਾਰੀ ਰਹੀ ਆਲ ਇੰਡੀਆ ਰੇਲਵੇ-ਮੈਨਜ਼ ਫੈਡਰੇਸ਼ਨ ਦੀ ਹੜਤਾਲ

ਬਠਿੰਡਾ, 9 ਮਈ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਰੇਲ  ਕਰਮਚਾਰੀਆਂ ਦੀਆਂ ਲੰਬਿਤ ਪਈਆਂ ਮੰਗਾਂ ਦੇ ਸਬੰਧ ਵਿੱਚ ਆਲ ਇੰਡੀਆ ਰੇਲਵੇ-ਮੈਨਜ਼ ਫੈਡਰੇਸ਼ਨ ਦੇ ਸੱਦੇ `ਤੇ ਚੱਲ ਰਹੀ ਹੜਤਾਲ ਅੱਜ ਦੂਸਰੇ ਦਿਨ ਵੀ ਜਾਰੀ ਰਹੀ।ਬਰਾਂਚ ਸੈਕਟਰੀ ਨਾਰਥ ਰੇਲਵੇ ਮੈਨਜ਼ ਯੂਨੀਅਨ ਠਾਕੁਰ ਸਿੰਘ ਨੇ ਦੱਸਿਆ ਕਿ ਮੁਲਾਜ਼ਮਾਂ ਵੱਲੋਂ ਇਹ ਤਿੰਨ ਦਿਨਾਂ ਹੜਤਾਲ ਭਾਰਤ ਸਰਕਾਰ ਦੀਆਂ ਅੱਖਾਂ ਖੋਲਣ ਲਈ ਰੱਖੀ ਗਈ ਹੈ।ਉਨ੍ਹਾਂ ਮੰਗਾ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ  ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਐਨ.ਪੀ.ਐਸ ਹਟਾਉਣਾ, ਪੁਰਾਣੀ ਗਰੰਟਿਡ ਅਤੇ ਫੈਮਲੀ ਪੈਨਸ਼ਨ ਦੀ ਬਹਾਲੀ, ਰੇਲਵੇ ਦੇ ਨਿੱਜੀਕਰਨ ਨੂੰ ਰੋਕਣਾ, ਕੈਸਲੈਸ ਮੈਡੀਕਲ ਸਹੂਲਤ, ਰੇਲਵੇ ਕਲੋਨੀਆਂ ਦਾ ਸੁਧਾਰ, ਗੇਟਮੈਨ ਦੀ ਡਿਊਟੀ 8 ਘੰਟੇ ਕਰਨਾ, ਉਚਿਤ ਸੈਨੀਟੇਸ਼ਨ ਸਹੂਲਤਾਂ ਅਤੇ ਸਖਤ ਡਿਊਟੀ ਭੱਤਾ ਆਦਿ ਮੰਗਾਂ ਸ਼ਾਮਲ ਹਨ।ਇਸ ਮੌਕੇ ਰੇਲਵੇ ਮੈਨਜ਼ ਯੂਨੀਅਨ ਦੇ ਹਰਪ੍ਰੀਤ ਸਿੰਘ, ਅਸ਼ੋਕ ਕੁਮਾਰ, ਵੀਰ ਸਿੰਘ, ਮੱਖਣ ਸਿੰਘ, ਨਰਿੰਦਰ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਆਗੂ ਤੇ ਰੇਲਵੇ ਮੁਲਾਜ਼ਮ ਹਾਜ਼ਰ ਸਨ ।
 

 

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply