ਅੰਮ੍ਰਿਤਸਰ, 14 ਮਈ (ਪੰਜਾਬ ਪੋਸਟ- ਸੰਧੂ) – ਸਥਾਨਕ ਸਰਕਾਰੀ ਹਾਈ ਸਕੂਲ ਗਵਾਲਮੰਡੀ ਪੁਤਲੀਘਰ ਯੁਵਕ ਮੇਲੇ ਦਾ ਆਯੋਜਨ ਕੀਤਾ ਗਿਆ।ਜਿਸ ਦਾ ਉਦਘਾਟਨ ਜ਼ਿਲ੍ਹਾ ਸਿੱਖਆ ਅਫਸਰ (ਐ.ਸਿ.) ਸਿਸ਼ੂਪਾਲ ਕੌਸ਼ਲ ਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਮੈਡਮ ਰੇਖਾ ਮਹਾਜਨ ਨੇ ਕੀਤਾ।
ਸਿਸ਼ੂਪਾਲ ਕੌਸ਼ਲ ਨੇ ਆਪਣੇ ਸੰਬੋਧਨ `ਚ ਕਿਹਾ ਕਿ ਵਿਦਿਆਰਥੀਆਂ ਵਿੱਚ ਛੁੱਪੀ ਪ੍ਰਤਿਭਾ ਨੂੰ ਬਾਹਰ ਕੱਢਣ ਲਈ ਅਧਿਆਪਕ ਵਰਗ ਵੱਲੋਂ ਕੀਤੇ ਜਾਂਦੇ ਅਣਥੱਕ ਯਤਨਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ, ਇਹੀ ਸਫਲਤਾ ਦੇ ਮੂਲ ਕਾਰਨ ਹੁੰਦੇ ਹਨ।ਮੈਡਮ ਰੇਖਾ ਮਹਾਜਨ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਅਨੁਸ਼ਾਸ਼ਨ ਵਿੱਚ ਪੜ੍ਹਣ ਦੀ ਪ੍ਰੇਰਨਾ ਅਧਿਆਪਕਾਂ ਕੋਲੋਂ ਹੀ ਮਿਲਦੀ ਹੈ।ਮਹਿਮਾਨਾਂ ਨੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਗਈਆਂ ਵੱਖ-ਵੱਖ ਪੇਸ਼ਕਾਰੀਆਂ ਸਕਿੱਟ, ਡਾਂਸ, ਗਿੱਧਾ ਆਦਿ ਦੀ ਖੂਬ ਪ੍ਰਸ਼ੰਸ਼ਾ ਕੀਤੀ ਤੇ ਭਵਿੱਖ ਵਿੱਚ ਹੋਰ ਵੀ ਬੇਹਤਰ ਕਰਨ ਦੀ ਹੱਲਾਸ਼ੇਰੀ ਦਿੱਤੀ। ਜ਼ਿਲ੍ਹਾ ਕੋਆਰਡੀਨੇਟਰ ਜਸਬੀਰ ਸਿੰਘ ਗਿੱਲ ਤੇ ਗਾਇੰਡੈਂਸ ਕੌਂਸਲਰ ਮੈਡਮ ਅੰਜੂ ਬਾਲਾ ਵੱਲੋਂ ਮੇਲੇ ਦਾ ਸੰਚਾਲਨ ਕੀਤਾ ਗਿਆ ਜਦਕਿ ਮੈਡਮ ਸ਼ਕਤੀਬਾਲਾ ਨੇ ਸਟੇਜ ਬਾਖੂਬੀ ਸੰਭਾਲੀ। ਮੁੱਖ ਅਧਿਆਪਕ ਅਮਰਜੀਤ ਸਿੰਘ ਭਿੰਡਰ ਨੇ ਆਏ ਮਹਿਮਾਨਾ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਮੈਡਮ ਇੰਦਰਜੀਤ ਕੌਰ, ਗੁਰਜੀਤ ਕੌਰ, ਸਰਬਜੀਤ ਕੌਰ, ਹਰਪਾਲ ਸਿੰਘ ਜਸਵਿੰਦਰ ਕੌਰ, ਹਰਪ੍ਰੀਤ ਕੌਰ, ਕੁਲਦੀਪ ਕੌਰ, ਅਨੂ ਬਾਲਾ, ਦਿਨੇਸ਼ ਕੁਮਾਰ, ਕਰਮ ਸਿੰਘ, ਗੁਰਨਰਿੰਦਰ ਪਾਲ ਸਿੰਘ ਆਦਿ ਹਾਜ਼ਰ ਸਨ।
Check Also
DAV Public School Observes Bal Gangadhar Tilak Martyrdom Day
Amritsar, August 2 (Punjab Post Bureau) – DAV Public School Lawrence Road Amritsar solemnly observed …
Punjab Post Daily Online Newspaper & Print Media