Monday, December 23, 2024

ਯੂਨੀਵਰਸਿਟੀ ਵਿਖੇ ਡਾਟਾ ਵਿਸ਼ਲੇਸ਼ਣ ਤੇ ਮਾਡਲਿੰਗ ਵਿਸ਼ੇ `ਤੇ ਵਰਕਸ਼ਾਪ ਅਰੰਭ

PPN1405201809ਅੰਮ੍ਰਿਤਸਰ, 14 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਡਾਟਾ ਵਿਸ਼ਲੇਸ਼ਣ ਅਤੇ ਮਾਡਲਿੰਗ (ਏ.ਐਮ.ਓ.ਐਸ, ਸਮਾਰਟ ਪੀ.ਐਲ.ਐਸ ਅਤੇ ਏ.ਡੀ.ਏ.ਐਨ.ਸੀ.ਓ ਦੀ ਵਰਤੋਂ ਨਾਲ) ਵਿਸ਼ੇ `ਤੇ ਸੱਤ ਦਿਨ ਦੀ ਵਰਕਸ਼ਾਪ ਦਾ ਉਦਘਾਟਨ ਕੀਤਾ ਗਿਆ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਟਾ ਐਨੇਲਟਿਕਸ ਅਤੇ ਰਿਸਰਚ ਸੈਂਟਰ ਵਲੋਂ ਆਯੋਜਿਤ ਇਹ ਵਰਕਸ਼ਾਪ 18 ਮਈ ਨੂੰ ਸਮਾਪਤ ਹੋਵੇਗੀ।ਇਸ ਵਿਚ ਦੇਸ਼ ਦੇ ਵੱਖੋ ਵੱਖਰੇ ਹਿੱਸਿਆਂ ਜਿਵੇਂ ਪੱਛਮੀ ਬੰਗਾਲ, ਰਾਜਸਥਾਨ, ਹਿਮਾਚਲ ਪ੍ਰਦੇਸ਼, ਉਤਰਾਖੰਡ, ਜੰਮੂ ਅਤੇ ਗੁਆਂਢੀ ਦੇਸ਼ ਨੇਪਾਲ ਤੋਂ ਵੀ ਵਿਦਵਾਨ ਅਤੇ ਖੋਜਾਰਥੀ ਹਿੱਸਾ ਲੈ ਰਹੇ ਹਨ।
    ਬਾਇਓਟੈਕਨਾਲੋਜੀ ਵਿਭਾਗ ਤੋਂ ਪ੍ਰੋ. ਪ੍ਰਭਜੀਤ ਸਿੰਘ ਜੋ ਕਿ ਬਾਇਓ ਤਕਨਾਲੋਜੀ ਦੇ ਖੇਤਰ ਵਿੱਚ ਪ੍ਰਸਿੱਧ ਵਿਗਿਆਨੀ ਹਨ ਅਤੇ ਵੱਖ-ਵੱਖ ਖੋਜ ਏਜੰਸੀਆਂ ਵਲੋਂ ਪ੍ਰਦਾਨ ਕੀਤੇ ਗਏ ਕਈ ਪ੍ਰੋਜੈਕਟਾਂ ਨੂੰ ਚਲਾ ਰਹੇ ਹਨ, ਨੇ ਇਸ ਵਰਕਸ਼ਾਪ ਦਾ ਉਦਘਾਟਨ ਕੀਤਾ ਅਤੇ ਡਾਟਾ ਐਨੇਲਟਿਕਸ ਅਤੇ ਰਿਸਰਚ ਸੈਂਟਰ ਦੀ ਸਥਾਪਨਾ ਬਾਰੇ ਦੱਸਿਆ।ਉਨ੍ਹਾਂ ਸੈਂਟਰ ਵੱਲੋਂ ਕੀਤੇ ਜਾਂਦੇ ਕਾਰਜਾਂ ਸਬੰਧੀ ਵੀ ਸੰਖੇਪ ਵਿਚ ਜਾਣਕਾਰੀ ਦਿੱਤੀ।ਸੈਂਟਰ ਦੇ ਇੰਚਾਰਜ ਪ੍ਰੋ. (ਡਾ.) ਬਲਵਿੰਦਰ ਸਿੰਘ ਅਤੇ ਪ੍ਰੋਗਰਾਮ ਕੋਆਰਡੀਨੇਟਰ ਪ੍ਰੋ. (ਡਾ.) ਰਿਸ਼ੀ ਰਾਜ ਸ਼ਰਮਾ ਇਸ ਮੌਕੇ ਮੌਜੂਦ ਸਨ।
    ਪ੍ਰੋਗਰਾਮ ਕੋਆਰਡੀਨੇਟਰ ਪ੍ਰੋ. ਰਿਸ਼ੀ ਰਾਜ ਨੇ ਇਸ ਮੌਕੇ ਉਦਘਾਟਨੀ ਲੈਕਚਰ ਦਿੱਤਾ।ਉਨ੍ਹਾਂ ਕਿਹਾ ਕਿ “ਭਵਿੱਖ ਦੀ ਸੋਚ ਸਾਨੂੰ ਆਪਣੇ ਸੁਪਨਿਆਂ ਨੂੰ ਇੱਕ ਖਾਲੀ ਕੈਨਵਸ ਵਿਚ ਪ੍ਰੋਜੈਕਟ ਕਰਨ ਦੀ ਆਗਿਆ ਦਿੰਦੀ ਹੈ” ਅਤੇ ਇਹ ਵਰਕਸ਼ਾਪ ਖਾਲੀ ਕੈਨਵਸ ਹੈ ਜਿਥੇ ਅਸੀਂ ਆਪਣੇ ਸੁਪਨਿਆਂ ਨੂੰ ਅਸਲੀਅਤ ਵੱਲ ਬਦਲਦੇ ਦੇਖਦੇ ਹਾਂ। ਪ੍ਰੋ. ਰਿਸ਼ੀ ਨੇ ਵਿਸਥਾਰ `ਚ ਦੱਸਿਆ ਕਿ ਇਸ ਵਰਕਸ਼ਾਪ ਵਿੱਚ ਖੋਜ ਅਤੇ ਆਪਣੇ-ਆਪਣੇ ਖੇਤਰ ਵਿੱਚ ਵਿਸ਼ਲੇਸ਼ਣਾਤਮਕ ਹੁਨਰ ਵਿਕਸਤ ਕਰਨ ਲਈ ਖੋਜਾਰਥੀਆਂ ਨੂੰ ਨਿਪੁੰਨ ਕੀਤਾ ਜਾਵੇਗਾ।ਇਸ ਖੇਤਰ ਵਿੱਚ ਇਹ ਪਹਿਲੀ ਵਰਕਸ਼ਾਪ ਹੈ, ਜਿਸ ਵਿਚ ਨਵੀਨਤਮ ਸੌਫਟਵੇਅਰ ਜਿਵੇਂ ਕਿ ਏ.ਐਮ.ਓ.ਐਸ, ਸਮਾਰਟ ਪੀ.ਐਲ.ਐਸ ਅਤੇ ਏ.ਡੀ.ਏ.ਐਨ.ਸੀ.ਓ ਦੀ ਵਰਤੋਂ ਸਬੰਧੀ ਸਿਖਲਾਈ ਦਿੱਤੀ ਜਾਵੇਗੀ।
    ਇਸ ਵਰਕਸ਼ਾਪ ਵਿਚ ਆਈ.ਐਮ.ਆਈ ਦਿੱਲੀ ਅਤੇ ਆਈ.ਆਈ.ਐਮ ਪ੍ਰੋ. ਡਾ. ਨਿਕੁਨਜ ਜੈਨ ਅਤੇ ਯੂਨੀਵਰਸਿਟੀ ਆਫ ਜੰਮੂ ਦੇ ਕਾਮਰਸ ਵਿਭਾਗ ਤੋਂ ਡਾ. ਗੁਰਜੀਤ ਕੌਰ ਅਤੇ ਯੂਨਵਿਰਸਿਟੀ ਆਫ ਹੈਮਬਰਗ, ਜਰਮਨੀ ਤੋਂ ਡਾ. ਏ.ਸ਼ਿਵਾ ਵਰਕਸ਼ਾਪ ਦੇ ਵਿਸ਼ਾ ਮਾਹਿਰ ਹਨ।ਉਦਘਾਟਨੀ ਸੈਸ਼ਨ ਦੇ ਅੰਤ ਵਿਚ ਡਾ. ਬਲਵਿੰਦਰ ਸਿੰਘ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।  

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply