Tuesday, November 24, 2026

ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਕੇਂਦਰੀ ਜੇਲ ਵਿਖੇ ਕੈਂਪ ਦਾ ਆਯੋਜਨ

PPN1905201810 ਅੰਮ੍ਰਿਤਸਰ, 19 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਮੈਂਬਰ ਸਕੱਤਰ-ਕਮ-ਜਿਲ੍ਹਾ ਤੇ ਸੈਸ਼ਨ ਜੱਜ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਮੋਹਾਲੀ ਦੀਆਂ ਹਦਾਇਤਾਂ ਅਨੁਸਾਰ ਸੁਮਿਤ ਮੱਕੜ ਸੀ.ਜੇ.ਐਮ-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕੇਂਦਰੀ ਜੇਲ ਅੰਮ੍ਰਿਤਸਰ ਵਿੱਚ ਕੈਂਪ 10 ਦਿਨਾਂ ਦੇ ਕੈਂਪ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਕੈਂਪ ਖਾਸ ਤੌਰ ਤੇ ਮਹਿਲਂਾ ਕੈਦੀਆਂ ਵਾਸਤੇ ਲਗਾਇਆ ਗਿਆ ਇਸ 10 ਦਿਨਾਂ ਦੇ ਕੈਂਪ ਵਿੱਚ ਵੱਖ-ਵੱਖ ਡਾਕਟਰਾਂ ਦੀਆਂ ਟੀਮਾਂ ਵੱਲੋ ਮਹਿਲਾਂ ਕੈਦੀਆਂ ਦਾ ਚੈਕ-ਅਪ ਕੀਤਾ ਜਾਵੇੇਗਾ ਅਤੇ ਜੇਲ ਅੰਦਰ ਹੀ ਉਹਨਾ ਦਾ ਇਲਾਜ ਅਤੇ ਦਵਾਈਆਂ ਮੁਹਇਆ ਕਰਵਾਇਆ ਜਾਣਗੀਆਂ ਉਨ੍ਹਾਂ ਕਿਹਾ ਕਿ ਉਹ ਇਸ ਕੈਂਪ ਦੌਰਾਂ ਹਰ ਰੋਜ ਜੇਲ ਦਾ ਦੌਰਾ ਕਰਨਗੇ ਅਤੇ ਕੈਦੀਆਂ ਦੀਆਂ ਅਦਾਲਤੀ ਅਤੇ ਗੈਰ ਅਦਾਲਤੀ ਮੁਸਕਲਾਂ ਦਾ ਹੱਲ ਮੌਕੇ ’ਤੇ ਕਰਨਗੇ ਇਸ ਦੇ ਨਾਲ ਹੀ ਜੇਲ ਅੰਦਰ ਇਕ ਵੋਕੇਸ਼ਨਲ ਟ੍ਰੇਨਿੰਗ ਪੋ੍ਰਗਰਾਮ ਅਤੇ 3 ਦਿਨਾਂ ਦਾ ਬੇਸਿਕ ਐਜੂਕੇਸ਼ਨ ਦਾ ਕੈੱਪ ਵੀ ਲਗਾਇਆ ਜਾਵੇਗਾ, ਜਿਸ ਵਿੱਚ ਮਹਿਲਾ ਕੈਦੀਆਂ ਨੁੰ ਉਹਨਾਂ ਦੇ ਬੇਹਤਰ ਭਵਿੱਖ ਲਈ ਹੁਨਰ ਪ੍ਰਦਾਨ ਕੀਤਾ ਜਾਵੇਗਾ।ਇਸ ਮੌਕੇ ਦੌਰਾਨ ਸੁਮਿਤ ਮੱਕੜ ਨੇ ਕੇਂਦਰੀ ਜੇਲ, ਅੰਮ੍ਰਿਤਸਰ ਵਿਖੇ  ਜੇਲ ਮਹਿਕਮੇ ਵੱਲੋ ਸੁਰੂ ਕੀਤੇ ਗਏ ਇਕ ਨਸ਼ਾ ਛੁਡਾਉ ਕੇਂਦਰ ਦਾ ਵੀ ਉਦਘਾਟਨ ਕੀਤਾ।    PPN1905201811
 

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply