ਪਠਾਨਕੋਟ, 20 ਮਈ (ਪੰਜਾਬ ਪੋਸਟ ਬਿਊਰੋ) – ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅਤੇ ਜਿਲਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਅਤੇ ਆਮ ਲੋਕਾਂ ਦੀ ਬਿਹਤਰੀ ਲਈ ਚਲਾਏ 6 ਪ੍ਰੋਜੈਕਟ ਸਕਾਚ ਐਵਾਰਡ 2018 ਲਈ ਨਾਮਜ਼ਦ ਹੋਏ ਹਨ ਜਿੰਨਾਂ ਦੀ ਪੇਸ਼ਕਾਰੀ ਨਵੀਂ ਦਿੱਲੀ ਸਥਿਤ ਨੈਸ਼ਨਲ ਇੰਸਟੀਚਿਊਟ ਆਫ ਇਕਨਾਮਿਕਸ ਐਂਡ ਪਾਲਸੀ ਦੇ ਆਡੀਟੋਰੀਅਮ ਵਿੱਚ ਪਿਛਲੇ ਦਿਨੀਂ ਕੀਤੀ ਗਈ।ਇਹ ਐਵਾਰਡ ਸਮਾਰੋਹ ਗੁਰੂਗਰਾਮ (ਹਰਿਆਣਾ) ਨਾਲ ਸੰਬੰਧਤ ਗੈਰ ਸਰਕਾਰੀ ਸੰਗਠਨ ਵੱਲੋਂ ਹਰ ਸਾਲ ਕਰਵਾਇਆ ਜਾਂਦਾ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਨੇ ਦੱਸਿਆ ਕਿ ਨਾਮਜ਼ਦ ਹੋਏ 6 ਪ੍ਰੋਜੈਕਟਾਂ ਵਿਚੋਂ 3 ਪ੍ਰੋਜੈਕਟ ਫਾਰਮ ਸਕੂਲ, ਸ਼ੋਸ਼ਲ ਮੀਡੀਆ ਦਾ ਖੇਤੀ ਪਸਾਰ ਸੇਵਾਵਾਂ ਵਿੱਚ ਯੋਗਦਾਨ ਅਤੇ ਝੋਨੇ ਦੀ ਪਰਾਲੀ ਨੂੰ ਨਾਂ ਸਾੜ ਕੇ ਪਠਾਨਕੋਟ ਬਣਿਆ ਪਹਿਲਾ ਜ਼ਿਲਾ, ਖੇਤੀ ਅਤੇ ਕਿਸਾਨ ਭਲਾਈ ਵਿਭਾਗ ਨਾਲ ਅਤੇ ਤਿੰਨ ਈ-ਬਸਤਾ, ਕੰਪਿਊਟਰ ਪ੍ਰੀਖਿਆ ਅਭਿਆਨ ਅਤੇ ਮਿਸ਼ਨ ਰੀਐਡਮੀਸ਼ਨ ਸਿਖਿਆ ਵਿਭਾਗ ਨਾਲ ਸੰਬੰਧਤ ਹਨ।ਇਸ ਸਮਾਗਮ ਵਿੱਚ ਜ਼ਿਲਾ ਪਠਾਨਕੋਟ ਨਾਲ ਸੰਬੰਧਤ 6 ਪ੍ਰੋਜੈਕਟਾਂ ਦੀ ਪੇਸ਼ਕਾਰੀ ਕਰਨ ਲਈ ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਵਲੋਂ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਅਤੇ ਇੰਜੀ. ਅਮਨ ਠਾਕੁਰ ਰਿਸਰਚ ਸਕਾਲਰ ਸ਼ਾਮਿਲ ਹੋਏ।ਉਨਾਂ ਦੱਸਿਆ ਕਿ ਦੇਸ਼ ਭਰ ਵਿਚੋਂ 100 ਤੋਂ ਵੱਧ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਸ਼ਿਰਕਤ ਕਰਕੇ ਆਪਣੋ ਆਪਣੇ ਜਿਲਿਆਂ ਵਿੱਚ ਚਲਾਏ ਜਾ ਰਹੇ ਕੰਮਾਂ ਬਾਰੇ ਪੇਸ਼ਕਾਰੀ ਦਿੱਤੀ।ਉਨਾਂ ਦੱਸਿਆ ਕਿ ਇਹ ਸਮਾਗਮ ਸਕਾਚ ਗਰੁੱਪ ਵਲੋਂ ਹਰ ਸਾਲ ਕਰਵਾ ਕੇ, ਦੇਸ਼ ਭਰ ਦੇ ਜ਼ਿਲਾ ਪ੍ਰਸ਼ਾਸ਼ਨਿਕ ਅਧਿਕਾਰੀਆਂ ਵਲੋਂ ਕੀਤੇ ਜਾਂਦੇ ਬੇਹਤਰ ਲੋਕ ਭਲਾਈ ਕੰਮਾਂ ਦੀ ਚੋਣ ਕਰਕੇ ਇਨਾਮ ਦਿੱਤੇ ਜਾਂਦੇ ਹਨ।
Check Also
ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ
ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …
Punjab Post Daily Online Newspaper & Print Media