ਭੀਖੀ, 21 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਨੇੜਲੇ ਪਿੰਡ ਅਕਲੀਆ ਵਿਖੇ ਧਰਤੀ ਹੇਠਲਾ ਪਾਣੀ ਖਰਾਬ ਹੋਣ ਕਾਰਨ ਜਲ-ਸਪਲਾਈ ਸੈਨੀਟੇਸ਼ਨ ਵਿਭਾਗ ਵੱਲੋ ਨਹਿਰੀ ਪਾਣੀ ਵਾਲੇ ਵਾਟਰ ਵਰਕਸ ਦਾ ਕੰਮ ਚਲਾਉਣ ਲਈ ਜੰਗੀ ਪੱਥਰ `ਤੇ ਸ਼ੁਰੂ ਕੀਤਾ ਹੋਇਆ ਹੈ।ਪਿੰਡ ਵਾਸੀਆ ਵੱਲੋ ਵਾਟਰ ਵਰਕਸ ਬਣਾਉਣ ਲਈ ਦੋ ਏਕੜ੍ਹ ਜਮੀਨ ਦੇਣ ਤੋਂ ਬਾਅਦ ਪਿੰਡ ਦਾ ਡਿਜ਼ੀਟਲ ਸ਼ਰਵੇ ਵਾਲਾ ਨਕਸ਼ਾ ਪਿੰਡ ਅਕਲੀਆ ਦੇ ਵਸਨੀਕਾਂ ਨੂੰ ਵਿਭਾਗ ਦੇ ਜੇ.ਈ ਕਰਮਜੀਤ ਸਿੰਘ ਖੋਖਰ ਵੱਲੋ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਵਿਖਾਇਆ ਗਿਆ।ਜੇ.ਈ ਕਰਮਜੀਤ ਸਿੰਘ ਨੇ ਦੱਸਿਆ ਕਿ ਵਾਟਰ ਵਰਕਸ ਨੂੰ ਮੁਕੰਮਲ ਕਰਨ ਲਈ ਮਹਿਕਮੇ ਵੱਲੋ ਦਿਨ ਰਾਤ ਕੰਮ ਕੀਤਾ ਜਾ ਰਿਹਾ ਹੈ ਜਲਦੀ ਹੀ ਐਸਟੀਮੇਟ ਬਣਾ ਕੇ ਟੈਂਡਰ ਹੋ ਜਾਣਗੇ ਤਾ ਕਿ ਪਿੰਡ ਵਾਸੀਆ ਨੂੰ ਸ਼ੁੱਧ ਅਤੇ ਸਾਫ ਪਾਣੀ ਮੁਹੱਇਆ ਕਰਵਾਇਆ ਜਾ ਸਕੇ।
ਇਸ ਮੋਕੇ ਸਰਪੰਚ ਰਾਮਿੰਦਰ ਸਿੰਘ ਅਕਲੀਆ, ਜਗਤਾਰ ਸਿੰਘ, ਡਾ. ਗੁਰਦੀਪ ਸਿੰਘ, ਪ੍ਰਧਾਨ ਤੇਜਾ ਸਿੰਘ, ਮਹਾਂ ਸਿੰਘ ਫੋਜੀ, ਮਾਸਟਰ ਗੁਰਚਰਨ ਸਿੰਘ, ਗੁਰਲਾਲ ਸਿੰਘ, ਮੇਜਰ ਸਿੰਘ ਪੰਚ, ਮਿੱਠੂ ਸਿੰਘ, ਨਿਰੰਜਣ ਸਿੰਘ, ਜਰਨੈਲ ਸਿੰਘ, ਰੂਪ ਸਿੰਘ ਪੰਚ ਆਦਿ ਪਿੰਡ ਵਾਸੀ ਮੋਜੂਦ ਸਨ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਦਿਲ ਦਿਵਸ-2026 ਮਨਾਇਆ ਗਿਆ
ਅੰਮ੍ਰਿਤਸਰ, 23 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਦਿਲ ਦੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ …
Punjab Post Daily Online Newspaper & Print Media